SBS Punjabi - ਐਸ ਬੀ ਐਸ ਪੰਜਾਬੀ

ਆਸਟ੍ਰੇਲੀਆ 'ਚ ਸਾਰੇ ਸਟੇਡੀਅਮ ਸੋਲਡ ਆਊਟ ਕਰਨ ਵਾਲਾ ਦਿਲਜੀਤ ਬਣਿਆ ਪਹਿਲਾ ਭਾਰਤੀ ਕਲਾਕਾਰ

ਦਿਲਜੀਤ ਦੋਸਾਂਝ ਦੇ 'ਔਰਾ ਟੂਰ 2025' ਦੌਰਾਨ ਨਿਊਜ਼ੀਲੈਂਡ ਦੇ ਆਕਲੈਂਡ ਸਮੇਤ ਆਸਟ੍ਰੇਲੀਆ ਦੇ ਪੰਜ ਸ਼ਹਿਰਾਂ 'ਚ 90 ਹਜ਼ਾਰ ਤੋਂ ਵੱਧ ਟਿਕਟਾਂ ਵਿਕੀਆਂ। ਮੈਲਬਰਨ ਦੇ 'AAMI Park' ਦਾ ਸ਼ੋਅ ਕੁੱਝ ਘੰਟਿਆਂ ਵਿੱਚ ਹੀ ਸੋਲਡ ਆਊਟ ਹੋ ਗਿਆ ਸੀ। ਦਿਲਜੀਤ ਨੇ ਮੈਲਬਰਨ ਕੌਨਸਰਟ ਦੇ ਮੰਚ 'ਤੇ ਕਿਹਾ ਕਿ, “ਇਹ ਮਤਲਬ ਨਹੀਂ ਰੱਖਦਾ ਅਸੀਂ ਕਿੱਥੋਂ ਆਏ ਹਾਂ, ਅਸੀਂ ਸਾਰੇ ਇਕ ਹਾਂ।” 'ਟਿਕਟਏੱਕ' ਦੇ ਗਲੋਬਲ ਹੈੱਡ ਆਫ ਟੂਰਿੰਗ ਟਿਮ ਮੈਕਗ੍ਰੇਗਰ ਨੇ ਕਿਹਾ ਕਿ ਦਿਲਜੀਤ, ਸੰਗੀਤ ਤੇ ਸੱਭਿਆਚਾਰ ਰਾਹੀਂ ਲੋਕਾਂ ਨੂੰ ਇਕ-ਜੁੱਟ ਕਰਦਾ ਹੈ ਅਤੇ ਇਹੀ ਉਸਦੀ ਕਲਾ ਦੀ ਖਾਸ ਤਾਕਤ ਹੈ। ਇਸ ਪੌਡਕਾਸਟ ਰਾਹੀਂ ਜਾਣੋ ਦਿਲਜੀਤ ਦੇ ਔਰਾ ਟੂਰ ਬਾਰੇ ਵਧੇਰੇ ਜਾਣਕਾਰੀ ਅਤੇ ਖਾਸ ਗੱਲਾਂ...