SBS Punjabi - ਐਸ ਬੀ ਐਸ ਪੰਜਾਬੀ

ਆਸਟ੍ਰੇਲੀਆ ਦੇ ਬਾਰਬੀਕਿਊ ਕਲਚਰ ਵਿੱਚ ਭਾਰਤੀ ਤੰਦੂਰ ਨੂੰ ਮਸ਼ਹੂਰ ਕਰਨ ਵਾਲੇ ਪੁਸ਼ਪਿੰਦਰ ਓਬਰਾਏ

ਗੋਲਡ ਕੋਸਟ ਦੇ ਰਹਿਣ ਵਾਲੇ ਪੁਸ਼ਪਿੰਦਰ ਓਬਰਾਏ ਪ੍ਰਸਿੱਧ ਹੋਟਲ ਮਾਲਕ ਅਤੇ ਪ੍ਰਾਹੁਣਚਾਰੀ ਖੇਤਰ ਦੇ ਮਾਹਰ ਹਨ। ਉਹ ਕਹਿੰਦੇ ਹਨ ਕਿ ਪੰਜਾਬੀ ਖਾਣਾ ਸਿਰਫ਼ ਬਟਰ ਚਿਕਨ ਤੱਕ ਸੀਮਿਤ ਨਹੀਂ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਸਟ੍ਰੇਲੀਆ ਵਿੱਚ ਭਾਰਤੀ ਰੈਸਟੋਰੈਂਟਾਂ ਵਿੱਚ ਤੰਦੂਰ ਲਿਆਉਣ ਵਾਲੇ ਪਹਿਲੇ ਲੋਕਾਂ ਵਿੱਚੋਂ ਇੱਕ ਸਨ। ਇੱਕ ਆਸਟ੍ਰੇਲੀਆਈ ਔਰਤ ਨਾਲ ਵਿਆਹੇ ਪੁਸ਼ਪਿੰਦਰ, ਆਸਟ੍ਰੇਲੀਆਈ ਬਾਰਬੀਕਿਊ ਸਭਿਆਚਾਰ ਦੀ ਤੁਲਨਾ ਭਾਰਤੀ ਤੰਦੂਰ ਨਾਲ ਕਰਦੇ ਹਨ। ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਹੋਟਲ ਇੰਡਸਟਰੀ ਵਿੱਚ ਸਫਲਤਾ ਹਾਸਲ ਕਰਨ ਦੇ ਕਈ ਸੁਝਾਅ ਵੀ ਸਾਂਝੇ ਕੀਤੇ। ਪੂਰੀ ਗੱਲਬਾਤ ਸੁਣੋ ਇਸ ਪੌਡਕਾਸਟ ਵਿੱਚ।