
ਖ਼ਬਰਾਂ ਫਟਾਫੱਟ: ਅਫਰੀਕਾ ਦੀ ਧਰਤੀ ਤੇ G20, ਹਸੀਨਾ ਨੂੰ ਮੌਤ ਦੀ ਸਜ਼ਾ, ਬਿਸ਼ਨੋਈ NIA ਹਿਰਾਸਤ ਵਿੱਚ, ਤੇ ਹਫ਼ਤੇ ਦੀਆਂ ਹੋਰ
ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਦੱਖਣੀ ਅਫਰੀਕਾ ਵਿੱਚ ਜੀ-20 ਸਿਖਰ ਸੰਮੇਲਨ ਲਈ ਪਹੁੰਚ ਗਏ ਹਨ, ਇਹ ਪਹਿਲੀ ਵਾਰ ਹੈ ਜਦੋਂ ਇਹ ਸੰਮੇਲਨ ਅਫਰੀਕੀ ਧਰਤੀ ਤੇ ਆਯੋਜਿਤ ਕੀਤਾ ਜਾ ਰਿਹਾ ਹੈ। ਓਧਰ, ਸੰਘੀ ਗੱਠਜੋੜ ਦਾ ਕਹਿਣਾ ਹੈ ਕਿ ਜੇਕਰ ਤਜਵੀਜ਼ ਕੀਤੀਆਂ ਤਬਦੀਲੀਆਂ ਮੰਨ ਲਈਆਂ ਜਾਂਦੀਆਂ ਹਨ ਤਾਂ ਉਹ ਲੇਬਰ ਪਾਰਟੀ ਦੇ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਵਾਤਾਵਰਨ ਸੁਧਾਰਾਂ ਦਾ ਸਮਰਥਨ ਕਰਨਗੇ। ਬੰਗਲਾਦੇਸ਼ ਦੀ ਗੱਦੀਓਂ ਲਾਹੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਆਪਣੇ ਖਿਲਾਫ ਮੌਤ ਦੀ ਸਜ਼ਾ ਦੇ ਅਦਾਲਤੀ ਫ਼ੈਸਲੇ ਨੂੰ ‘ਧੋਖਾਧੜੀ’ ਕਰਾਰ ਦਿੱਤਾ ਹੈ। ਭਾਰਤ ਦੀ ਗੱਲ ਕਰੀਏ ਤਾਂ, ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਅਨਮੋਲ ਬਿਸ਼ਨੋਈ ਨੂੰ 11 ਦਿਨਾਂ ਲਈ ਐਨ ਆਈ ਏ ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਇਹਨਾਂ ਤੋਂ ਇਲਾਵਾ ਹਫ਼ਤੇ ਦੀਆਂ ਵੱਡੀਆਂ ਖ਼ਬਰਾਂ ਸੁਣੋ ਇਸ ਪੌਡਕਾਸਟ ਰਾਹੀਂ।
信息
- 节目
- 频道
- 频率一日一更
- 发布时间2025年11月21日 UTC 06:30
- 长度6 分钟
- 分级儿童适宜