SBS Punjabi - ਐਸ ਬੀ ਐਸ ਪੰਜਾਬੀ

ਪਾਕਿਸਤਾਨ ਡਾਇਰੀ: ਇਮਰਾਨ ਖਾਨ ਦੀਆਂ ਵਧੀਆਂ ਮੁਸ਼ਕਲਾਂ, ਇੱਕ ਹੋਰ ਮਾਮਲੇ 'ਚ ਖਾਨ ਅਤੇ ਪਤਨੀ ਨੂੰ 17-17 ਸਾਲ ਦੀ ਕੈਦ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਇੱਕ ਭ੍ਰਿਸ਼ਟਾਚਾਰ ਮਾਮਲੇ ਵਿੱਚ 17-17 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਕੇਸ ਉਨ੍ਹਾਂ ਮਹਿੰਗੀਆਂ ਘੜੀਆਂ ਅਤੇ ਗਹਿਣਿਆਂ ਨਾਲ ਜੁੜਿਆ ਹੈ ਜੋ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਵੱਲੋਂ ਸਰਕਾਰੀ ਦੌਰਿਆਂ ਦੌਰਾਨ ਤੋਹਫ਼ੇ ਵਜੋਂ ਇਮਰਾਨ ਖਾਨ ਨੂੰ ਮਿਲੇ ਸਨ। ਇਹ ਤਾਜ਼ਾ ਫ਼ੈਸਲਾ ਇਮਰਾਨ ਖਾਨ ਦੀਆਂ ਕਾਨੂੰਨੀ ਪੇਚੀਦਗੀਆਂ ਨੂੰ ਹੋਰ ਗੰਭੀਰ ਬਣਾਉਂਦਾ ਹੈ। ਉਹ ਅਗਸਤ 2023 ਤੋਂ ਜੇਲ੍ਹ ਵਿੱਚ ਹਨ ਅਤੇ ਇਸ ਸਮੇਂ ਇੱਕ ਹੋਰ ਮਾਮਲੇ ਵਿੱਚ 14 ਸਾਲ ਦੀ ਸਜ਼ਾ ਭੁਗਤ ਰਹੇ ਹਨ। ਪਾਕਿਸਤਾਨ ਦੀਆਂ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।