SBS Punjabi - ਐਸ ਬੀ ਐਸ ਪੰਜਾਬੀ

ਪਾਕਿਸਤਾਨ ਡਾਇਰੀ: ਗਾਜ਼ਾ ਮਾਮਲੇ ‘ਚ ਫੌਜੀ ਤੈਨਾਤੀ ਦਾ ਫੈਸਲਾ ਸਰਕਾਰ ਦੇ ਹੱਥ- ਅਹਿਮਦ ਸ਼ਰੀਫ਼

ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ISPR) ਦੇ ਡਾਇਰੈਕਟਰ ਜਨਰਲ ਲੈਫਟੀਨੈਂਟ ਅਹਿਮਦ ਸ਼ਰੀਫ਼ ਨੇ ਕਿਹਾ ਕਿ ਗਾਜ਼ਾ ਵਿੱਚ ਅਮਨ ਕਾਇਮ ਰੱਖਣ ਲਈ ਪਾਕਿਸਤਾਨੀ ਫੌਜਾਂ ਦੀ ਤੈਨਾਤੀ ਬਾਰੇ ਕੋਈ ਵੀ ਫੈਸਲਾ ਸਰਕਾਰ ਅਤੇ ਸੰਸਦ ਵੱਲੋਂ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਉਹਨਾਂ ਨੇ ਅਮਰੀਕਾ ਨਾਲ ਅਫ਼ਗਾਨਿਸਤਾਨ ਵਿੱਚ ਡਰੋਨ ਓਪਰੇਸ਼ਨ ਸਬੰਧੀ ਸਮਝੌਤੇ ਦੀਆਂ ਖ਼ਬਰਾਂ ਨੂੰ ਨਕਾਰਦਿਆਂ ਕਿਹਾ ਕਿ ਇਸ ਤਰ੍ਹਾਂ ਦਾ ਕੋਈ ਸਮਝੌਤਾ ਮੌਜੂਦ ਨਹੀਂ ਹੈ ਅਤੇ ਅਫ਼ਗਾਨ ਅਧਿਕਾਰੀਆਂ ਵੱਲੋਂ ਇਸ ਬਾਰੇ ਕੋਈ ਸ਼ਿਕਾਇਤ ਵੀ ਪ੍ਰਾਪਤ ਨਹੀਂ ਹੋਈ। ਇਸ ਬਾਰੇ ਵਧੇਰੇ ਜਾਣਕਾਰੀ ਤੇ ਪਾਕਿਸਤਾਨ ਤੋਂ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...