
ਪੰਜਾਬੀ ਡਾਇਸਪੋਰਾ: ਜਲੰਧਰ ਦੇ ਸਵਰਨਜੀਤ ਸਿੰਘ ਖ਼ਾਲਸਾ ਨੇ ਨੌਰਵਿਚ ਦਾ ਪਹਿਲਾ ਸਿੱਖ ਮੇਅਰ ਬਣਕੇ ਅਮਰੀਕਾ ਵਿੱਚ ਰਚਿ
ਸਵਰਨਜੀਤ ਸਿੰਘ ਖ਼ਾਲਸਾ, ਇੱਕ 40 ਸਾਲਾ ਅਮ੍ਰਿਤਧਾਰੀ ਸਿੱਖ ਨੂੰ ਨੌਰਵਿਚ ਦਾ ਡੈਮੋਕ੍ਰੈਟ ਮੇਅਰ ਚੁਣਿਆ ਗਿਆ ਹੈ ਅਤੇ ਉਹ ਅਮਰੀਕਾ ਦੇ ਕਨੈਕਟੀਕਟ ਰਾਜ ਵਿੱਚ ਇਹ ਅਹੁਦਾ ਸੰਭਾਲਣ ਵਾਲੇ ਪਹਿਲੇ ਸਿੱਖ ਬਣ ਗਏ ਹਨ। ਸਵਰਨਜੀਤ ਸਿੰਘ ਮੂਲ ਰੂਪ ਵਿੱਚ ਜਲੰਧਰ ਤੋਂ ਹਨ। ਖ਼ਾਲਸਾ ਨੇ ਰਿਪਬਲਿਕਨ ਪੀਟਰ ਨਾਈਸਟ੍ਰੋਮ ਦੀ ਥਾਂ ਲਈ ਹੈ, ਅਤੇ ਇੱਕ ਅਜਿਹੇ ਸ਼ਹਿਰ ਵਿੱਚ ਇਹ ਸਿਖਰਲਾ ਅਹੁਦਾ ਜਿੱਤਿਆ ਹੈ ਜਿੱਥੇ ਅੰਦਾਜ਼ਨ ਸਿਰਫ਼ 10 ਸਿੱਖ ਪਰਿਵਾਰ ਹੀ ਰਹਿੰਦੇ ਹਨ। ਸਵਰਨਜੀਤ ਨੇ ਜਲੰਧਰ ਦੇ ਡੀ.ਏ.ਵੀ. ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਤੋਂ ਪੜ੍ਹਾਈ ਕੀਤੀ ਅਤੇ 2007 ਵਿੱਚ ਵਿਦਿਆਰਥੀ ਵੀਜ਼ੇ 'ਤੇ ਅਮਰੀਕਾ ਚਲੇ ਗਏ ਸਨ। ਇਹ ਖ਼ਬਰ ਅਤੇ ਵਿਦੇਸ਼ ਵਿੱਚ ਰਹਿੰਦੇ ਪੰਜਾਬੀਆਂ ਨਾਲ ਜੁੜੀਆਂ ਹੋਰ ਮੁੱਖ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।
Information
- Show
- Channel
- FrequencyUpdated Daily
- PublishedNovember 14, 2025 at 12:24 AM UTC
- Length9 min
- RatingClean