SBS Punjabi - ਐਸ ਬੀ ਐਸ ਪੰਜਾਬੀ

ਪੰਜਾਬੀ ਮੁਟਿਆਰ ਮਨਕੀਰਤ ਕੌਰ ਨੇ HSC English Standard ਵਿੱਚ ਹਾਸਲ ਕੀਤਾ ਪਹਿਲਾ ਸਥਾਨ

ਸਿਡਨੀ ਵਿੱਚ ਜੰਮੀ-ਪਲੀ ਪੰਜਾਬੀ ਮੁਟਿਆਰ ਮਨਕੀਰਤ ਕੌਰ ਨੇ NSW ਵਿੱਚ English Standard ਵਿਸ਼ਾ ਪੜ੍ਹਨ ਵਾਲੇ 33,000 ਤੋਂ ਵੱਧ ਵਿਦਿਆਰਥੀਆਂ ਨੂੰ ਪਿੱਛੇ ਛੱਡਦੇ ਹੋਏ ਪਹਿਲਾ ਸਥਾਨ ਹਾਸਿਲ ਕੀਤਾ ਹੈ। ਜ਼ਿਕਰਯੋਗ ਹੈ ਕਿ ਅੰਗਰੇਜ਼ੀ ਮਨਕੀਰਤ ਦੀ ਦੂਜੀ ਭਾਸ਼ਾ ਹੈ ਅਤੇ ਉਸ ਦੇ ਪਰਿਵਾਰ ਨੇ ਸਦਾ ਮਾਂ-ਬੋਲੀ ਪੰਜਾਬੀ ਨੂੰ ਤਰਜੀਹ ਦਿੱਤੀ ਹੈ। Santa Sophia Catholic College ਦੀ ਇਸ ਵਿਦਿਆਰਥਣ ਨੇ ਗੱਲਬਾਤ ਦੌਰਾਨ ਆਪਣੀਆਂ ਕਾਮਯਾਬ ਪੜ੍ਹਾਈ ਤਰਕੀਬਾਂ ਸਾਂਝੀਆਂ ਕੀਤੀਆਂ ਅਤੇ ਇਹ ਵੀ ਦੱਸਿਆ ਕਿ ਮਾਂ-ਬਾਪ ਆਪਣੇ ਬੱਚਿਆਂ ਦੀ ਬਿਹਤਰੀਨ ਸਹਾਇਤਾ ਕਿਵੇਂ ਕਰ ਸਕਦੇ ਹਨ।