SBS Punjabi - ਐਸ ਬੀ ਐਸ ਪੰਜਾਬੀ

ਪੰਡਿਤ ਦੀ ਲਿਖੀ ਪੋਥੀ, ਗੁਰਸਿੱਖ ਦੀ ਰਮਾਇਣ, ਸਿੱਖ ਰਾਜ ਦੇ ਸਿੱਕੇ: ਪਾਰਲੀਮੈਂਟ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦ

ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਦਾ ਸਮਾਗਮ 27 ਨਵੰਬਰ 2025 ਨੂੰ ਆਸਟ੍ਰੇਲੀਆਈ ਪਾਰਲੀਮੈਂਟ ਹਾਊਸ, ਕੈਨਬਰਾ ਵਿੱਚ ਮਨਾਇਆ ਜਾ ਰਿਹਾ ਹੈ। ਇਸ ਸਮਾਗਮ ਬਾਰੇ 'ਸਿੱਖ ਵਾਲੰਟੀਅਰਜ਼ ਆਸਟ੍ਰੇਲੀਆ' ਤੋਂ ਜਸਵਿੰਦਰ ਸਿੰਘ ਜੀ ਨੇ ਦੱਸਿਆ ਕਿ ਪੰਜਾਬ ਤੋਂ 2 ਮੁੱਖ ਬੁਲਾਰੇ ਪਹੁੰਚ ਰਹੇ ਹਨ ਜੋ ਗੁਰੂ ਸਾਹਿਬ ਦੀ ਕੁਰਬਾਨੀ ਦੀ ਮਹੱਤਾਤਾ ਸੰਗਤਾਂ ਸਾਹਮਣੇ ਪੇਸ਼ ਕਰਨਗੇ। ਇਸ ਸਮਾਗਮ ਵਿੱਚ ਬਹੁ-ਸੱਭਿਆਚਾਰਕ ਸਮਾਜ ਦੀ ਵੀ ਝਲਕ ਦੇਖਣ ਨੂੰ ਮਿਲੇਗੀ, ਕਿਉਂਕਿ ਇੱਕ ਪ੍ਰਦਰਸ਼ਨੀ ਵੀ ਲਗਾਈ ਜਾ ਰਹੀ ਹੈ। ਇਸ ਵਿੱਚ ਇੱਕ ਪੁਰਾਤਨ ਹੱਥ ਲਿਖਿਤ ਪੋਥੀ (ਜੋ ਇੱਕ ਪੰਡਿਤ ਵੱਲੋਂ ਲਿਖੀ ਗਈ ਸੀ), ਹੱਥ ਲਿਖਿਤ ਰਮਾਇਣ (ਜੋ ਇੱਕ ਗੁਰਸਿੱਖ ਨੇ ਲਿਖੀ ਸੀ), ਗੁਰੂ ਸਾਹਿਬ ਦੀਆਂ 200 ਤੋਂ ਵੱਧ ਨਿਸ਼ਾਨੀਆਂ ਅਤੇ ਸਿੱਖ ਰਾਜ ਦੇ ਸਿੱਕਿਆਂ ਦੀ ਵੀ ਪ੍ਰਦਰਸ਼ਨੀ ਕੀਤੀ ਜਾਵੇਗੀ। ਵਧੇਰੇ ਜਾਣਕਾਰੀ ਲਈ ਸੁਣੋ ਇਹ ਪੌਡਕਾਸਟ...