SBS Punjabi - ਐਸ ਬੀ ਐਸ ਪੰਜਾਬੀ

ਫਸਟ ਨੇਸ਼ਨਜ਼ ਲਈ ਖਾਲਸਾ ਏਡ ਦੀ ਪਹਿਲ: ਕੂਬਰ ਪੈਡੀ 'ਚ ਜ਼ਰੂਰਤਮੰਦਾਂ ਦੇ ਘਰ ਪਹੁੰਚਾਈ ਮਦਦ

ਖਾਲਸਾ ਏਡ ਆਸਟ੍ਰੇਲੀਆ ਦੀ ਟੀਮ ਨੇ ਹਾਲ ਵਿੱਚ ਸਾਊਥ ਆਸਟ੍ਰੇਲੀਆ ਦੇ ਖੇਤਰੀ ਇਲਾਕੇ ਕੂਬਰ ਪੈਡੀ ਦਾ ਦੌਰਾ ਕੀਤਾ ਅਤੇ ਜ਼ਰੂਰਤਮੰਦ ਫਸਟ ਨੇਸ਼ਨਜ਼ ਭਾਈਚਾਰਿਆਂ ਦੀ ਮਦਦ ਲਈ ਜ਼ਰੂਰੀ ਸਮਾਨ ਅਤੇ ਵਸਤਾਂ ਉਹਨਾਂ ਦੇ ਘਰਾਂ ਤੱਕ ਪਹੁੰਚਾਈਆਂ ਹਨ। ਇਸ ਬਾਰੇ ਸਾਡੇ ਨਾਲ ਗੱਲ ਕਰਦੇ ਹੋਏ ਸੰਸਥਾ ਦੇ ਓਪਰੇਸ਼ਨਲ ਲੀਡ ਸਰਦਾਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪਿਛਲੇ ਕਾਫ਼ੀ ਸਾਲਾਂ ਤੋਂ ਉਹਨਾਂ ਦੀ ਟੀਮ ਖੇਤਰੀ ਇਲਾਕਿਆਂ ਅਤੇ ਫਸਟ ਨੇਸ਼ਨਜ਼ ਲੋਕਾਂ ਦੀ ਸੇਵਾ ਕਰ ਰਹੀ ਹੈ। ਉਹਨਾਂ ਨੇ ਭਾਈਚਾਰੇ ਨੂੰ ਇਹ ਵੀ ਅਪੀਲ ਕੀਤੀ ਕਿ ਖਾਲਸਾ ਏਡ ਆਸਟ੍ਰੇਲੀਆ ਨੂੰ ਮੈਲਬਰਨ ਦੇ ਉੱਤਰੀ ਇਲਾਕਿਆਂ ਵਿੱਚ ਸੇਵਾਦਾਰਾਂ ਦੀ ਲੋੜ ਹੈ ਤਾਂ ਜੋ ਅੰਤਰ-ਰਾਸ਼ਟਰੀ ਵਿਦਿਆਰਥੀਆਂ ਵਾਲਾ ਗ੍ਰੋਸਰੀ ਪ੍ਰੋਗਰਾਮ ਨਿਰੰਤਰ ਚੱਲਦਾ ਰਹਿ ਸਕੇ। ਇਸ ਪੌਡਕਾਸਟ ਰਾਹੀਂ ਜਾਣੋ ਕਿ ਤੁਸੀਂ ਇਸ ਵਿੱਚ ਕਿਵੇਂ ਯੋਗਦਾਨ ਪਾ ਸਕਦੇ ਹੋ ਅਤੇ ਇਹ ਸੰਸਥਾ ਹੋਰ ਕਿਹੜੇ ਪ੍ਰੋਗਰਾਮ ਚਲਾ ਰਹੀ ਹੈ...