SBS Punjabi - ਐਸ ਬੀ ਐਸ ਪੰਜਾਬੀ

ਸਰਕਾਰ ਪ੍ਰਵਾਸੀ ਹੁਨਰਾਂ ਨੂੰ ਆਫਸ਼ੋਰ ਮਾਨਤਾ ਦੇਣ 'ਤੇ ਕਰ ਰਹੀ ਹੈ ਵਿਚਾਰ

ਗ੍ਰਹਿ ਮੰਤਰੀ ਟੋਨੀ ਬਰਕ ਨੇ ਕਿਹਾ ਹੈ ਕਿ ਸਰਕਾਰ ਹੁਨਰਾਂ ਦੀ ਆਫ਼ਸ਼ੋਰ ਮਾਨਤਾ ਦੀ ਸੰਭਾਵਨਾ 'ਤੇ ਕੰਮ ਕਰ ਰਹੀ ਹੈ, ਜਿਸ ਨਾਲ ਆਸਟ੍ਰੇਲੀਆ ਆਉਣ ਦੇ ਚਾਹਵਾਨ ਹੁਨਰਮੰਦ ਪ੍ਰਵਾਸੀਆਂ ਦਾ ਸਮਾਂ ਅਤੇ ਖਰਚਾ ਦੋਵੇਂ ਬਚ ਸਕਣਗੇ। ਕੈਨਬਰਾ ਵਿੱਚ ਪ੍ਰੈਸ ਕਲੱਬ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਮਨੀ ਲਾਂਡਰਿੰਗ ਰੋਕਣ ਲਈ ਅਕਿਰਿਆਸ਼ੀਲ ਬੈਂਕ ਖਾਤਿਆਂ ਵਿੱਚ ਕੀਤੀਆਂ ਤਬਦੀਲੀਆਂ 'ਤੇ ਵੀ ਚਾਨਣਾ ਪਾਇਆ।