SBS Punjabi - ਐਸ ਬੀ ਐਸ ਪੰਜਾਬੀ

ਸਿਡਨੀ ਰਹਿੰਦੇ ਹਰਿਆਣਾ ਮੂਲ ਦੇ ਇਸ ਨੌਜਵਾਨ ਦਾ ਸੰਸਕਾਰ ਮੌਤ ਤੋਂ ਛੇ ਮਹੀਨੇ ਬਾਅਦ ਕਿਉਂ ਹੋਇਆ? ਸਮਾਜ ਸੇਵੀ ਜਸਬੀਰ ਸ

ਨਿਊ ਸਾਊਥ ਵੇਲਜ਼ ਵਿੱਚ ਹਾਲ ਹੀ ਵਿੱਚ ਹੋਈਆਂ ਕੁੱਝ ਮੌਤਾਂ ਦੀ ਸਥਿਤੀ ਇੰਨੀ ਗੰਭੀਰ ਸੀ ਕਿ ਇਨ੍ਹਾਂ ਵਿੱਚੋਂ ਇੱਕ ਦਾ ਸੰਸਕਾਰ ਤਕਰੀਬਨ ਛੇ ਮਹੀਨੇ ਬਾਅਦ ਕੀਤਾ ਗਿਆ। ਇੱਕ ਕੇਸ ਵਿੱਚ ਮਾਪੇ ਆਪਣੇ ਪੁੱਤ ਦੀ ਲਾਸ਼ ਨੂੰ ਭਾਰਤ ਵਿੱਚ ਪ੍ਰਾਪਤ ਕਰਨ ਲਈ ਜੱਦੋ-ਜਹਿਦ ਕਰਦੇ ਰਹੇ, ਜਦਕਿ ਇੱਕ ਬੀਬੀ ਦੀ ਲਾਸ਼ ਨੂੰ ਭਾਰਤ ਭੇਜਣ ਲਈ ਹਜ਼ਾਰਾਂ ਡਾਲਰਾਂ ਦੇ ਖਰਚ ਨੂੰ ਪੂਰਾ ਕਰਨ ਲਈ ਪਾਈ ਪਟੀਸ਼ਨ ਦੇ ਜਵਾਬ ਵਿੱਚ ਸਿਰਫ ਕੁੱਝ ਸੌ ਕੁ ਡਾਲਰ ਹੀ ਜੁੜ ਪਾਏ। ਲਾਸ਼ਾਂ ਨੂੰ ਸਾਂਭਣ ਲਈ ਕਿਉਂ ਆ ਰਹੀਆਂ ਨੇ ਇਹ ਮੁਸ਼ਕਲਾਂ? ਇਹਨਾਂ ਘਟਨਾਵਾਂ ਦੇ ਵਿਸਥਾਰ ਬਾਰੇ ਸਿਡਨੀ ਦੇ ਸਮਾਜਸੇਵੀ ਜਸਬੀਰ ਸਿੰਘ ਨਾਲ ਕੀਤੀ ਇਹ ਗੱਲਬਾਤ ਸੁਣੋ...