SBS Punjabi - ਐਸ ਬੀ ਐਸ ਪੰਜਾਬੀ

ਸਾਹਿਬਜ਼ਾਦਿਆਂ ਦੀ ਸ਼ਹਾਦਤ: ਧਾਰਮਿਕ ਅਜ਼ਾਦੀ, ਮਨੁੱਖੀ ਅਧਿਕਾਰਾਂ ਦੀ ਰਾਖੀ ਅਤੇ ਲਾਸਾਨੀ ਹਿੰਮਤ ਦੀ ਬੇਮਿਸਾਲ ਗਾਥਾ

ਸਿੱਖ ਇਤਿਹਾਸ ਦੀ ਉਸ ਸੰਵੇਦਨਸ਼ੀਲ ਅਤੇ ਅਹਿਮ ਘਟਨਾ ਨੂੰ ਯਾਦ ਕਰਨ ਜਾ ਰਹੇ ਹਾਂ, ਜੋ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਜੁੜੀ ਹੋਈ ਹੈ। ਛੋਟੇ ਪਰ ਨਿਡਰ ਬੱਚਿਆਂ ਨੇ ਆਪਣਾ ਧਰਮ ਕਦੇ ਨਹੀਂ ਛੱਡਿਆ ਅਤੇ ਮਨੁੱਖੀ ਅਧਿਕਾਰਾਂ, ਧਾਰਮਿਕ ਆਜ਼ਾਦੀ ਅਤੇ ਹੌਂਸਲੇ ਦੇ ਪ੍ਰਤੀਕ ਬਣੇ। 1704 ਦੀਆਂ ਇਹ ਘਟਨਾਵਾਂ ਸਿੱਖ ਇਤਿਹਾਸ ਅਤੇ ਮਨੁੱਖਤਾ ਲਈ ਸਦਾ ਪ੍ਰੇਰਣਾ ਦਾ ਸਰੋਤ ਰਹੀਆਂ ਹਨ।