SBS Punjabi - ਐਸ ਬੀ ਐਸ ਪੰਜਾਬੀ

ਫ਼ਿਲਮ ‘ਗੋਡੇ-ਗੋਡੇ ਚਾਅ 2’ ’ਚੋਂ ਦਰਸ਼ਕਾਂ ਨੂੰ ਨਜ਼ਰ ਆਏਗਾ ਆਪਣਾ ਪਰਿਵਾਰ : ਤਾਨੀਆ ਤੇ ਨਿਕੀਤ ਢਿੱਲੋਂ

ਪੰਜਾਬੀ ਫ਼ਿਲਮ ‘ਗੋਡੇ-ਗੋਡੇ ਚਾਅ 2’ ਇਸ ਦੀਵਾਲੀ ਮੌਕੇ 21 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਜਗਦੀਪ ਸਿੱਧੂ ਵੱਲੋਂ ਲਿਖੀ ਗਈ ਅਤੇ ਵਿਜੇ ਕੁਮਾਰ ਵੱਲੋਂ ਨਿਰਦੇਸ਼ਤ ਇਹ ਫ਼ਿਲਮ ਮਈ 2023 ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ ‘ਗੋਡੇ-ਗੋਡੇ ਚਾਅ’ ਦੀ ਅਗਲੀ ਕੜੀ ਹੈ। ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਫ਼ਿਲਮ ਦੀ ਅਦਾਕਾਰਾ ਤਾਨੀਆ ਅਤੇ ਨਿਕੀਤ ਢਿੱਲੋਂ ਨੇ ਦੱਸਿਆ ਕਿ ਫ਼ਿਲਮ ਪੂਰੀ ਤਰ੍ਹਾਂ ਮਨੋਰੰਜਨ ਭਰਪੂਰ ਹੈ ਅਤੇ ਦਰਸ਼ਕਾਂ ਨੂੰ ਫ਼ਿਲਮ ਦੇ ਕਿਰਦਾਰਾਂ ਵਿੱਚੋਂ ਆਪਣੇ ਪਰਿਵਾਰਕ ਮੈਂਬਰ ਹੀ ਨਜ਼ਰ ਆਉਣਗੇ। ਇਸ ਫ਼ਿਲਮ ਵਿੱਚ ਐਮੀ ਵਿਰਕ, ਤਾਨੀਆ, ਗੁਰਜੈਜ਼, ਗੀਤਾਜ਼ ਬਿੰਦਰਖੀਆ, ਨਿਕੀਤ ਢਿੱਲੋਂ, ਨਿਰਮਲ ਰਿਸ਼ੀ, ਸਰਦਾਰ ਸੋਹੀ, ਰੁਪਿੰਦਰ ਰੂਪੀ, ਗੁਰਪ੍ਰੀਤ ਭੰਗੂ ਸਮੇਤ ਨਾਮੀ ਅਦਾਕਾਰਾਂ ਨੇ ਕੰਮ ਕੀਤਾ ਹੈ। ਹੋਰ ਵੇਰਵੇ ਲਈ ਸੁਣੋ ਇਹ ਗੱਲਬਾਤ.....