ਆਸਟ੍ਰੇਲੀਆ ਬਾਰੇ ਜਾਣੋ

ਆਸਟ੍ਰੇਲੀਆ ਵਿੱਚ ਵਸਣ ਸਬੰਧੀ ਜ਼ਰੂਰੀ ਜਾਣਕਾਰੀ। ਸਿਹਤ, ਰਿਹਾਇਸ਼, ਨੌਕਰੀਆਂ, ਵੀਜ਼ਾ, ਨਾਗਰਿਕਤਾ, ਆਸਟ੍ਰੇਲੀਆ ਦੇ ਕਾਨੂੰਨਾਂ ਅਤੇ ਹੋਰ ਵਿਸ਼ਿਆਂ ਬਾਰੇ ਪੰਜਾਬੀ ਵਿੱਚ ਜਾਣਕਾਰੀ ਹਾਸਲ ਕਰੋ।

  1. 5h ago

    When can my teenager start work in Australia? - ਆਸਟ੍ਰੇਲੀਆ ਵਿੱਚ ਤੁਹਾਡੇ ਬੱਚੇ ਦੀ ਪਹਿਲੀ ਪਾਰਟ-ਟਾਈਮ ਨੌਕਰੀ - ਮਾਪਿਆਂ ਲਈ ਜਾਨਣ ਯੋਗ ਅਹਿਮ ਨ

    Teenagers in Australia can undertake paid work under certain restrictions, with general employment rights also protecting young workers. Here’s what you need to know as a parent or guardian of a worker under 18. - ਆਸਟ੍ਰੇਲੀਆ ਵਿੱਚ ਕਈ ਪੰਜਾਬੀ ਪਰਿਵਾਰਾਂ ਦੇ ਕਿਸ਼ੋਰ ਬੱਚੇ ਸਕੂਲ ਜਾਂ ਕਾਲਜ ਦੇ ਨਾਲ-ਨਾਲ ਪਾਰਟ-ਟਾਈਮ ਨੌਕਰੀ ਕਰਦੇ ਹਨ। ਪਹਿਲੀ ਨੌਕਰੀ ਉਨ੍ਹਾਂ ਨੂੰ ਆਤਮ-ਵਿਸ਼ਵਾਸ, ਨਵੇਂ ਹੁਨਰ ਅਤੇ ਆਪਣੀ ਕਮਾਈ ਦਾ ਤਜਰਬਾ ਦਿੰਦੀ ਹੈ, ਪਰ ਇਸ ਨਾਲ ਜੁੜੇ ਕਾਨੂੰਨੀ ਹੱਕਾਂ ਅਤੇ ਜ਼ਿੰਮੇਵਾਰੀਆਂ ਬਾਰੇ ਜਾਣਕਾਰੀ ਹੋਣੀ ਵੀ ਬਹੁਤ ਜ਼ਰੂਰੀ ਹੈ। ਇਸ ਪੌਡਕਾਸਟ ਵਿੱਚ ਜਾਣੋ ਕਿ ਕਿਸ ਉਮਰ ਤੋਂ ਬੱਚੇ ਕੰਮ ਕਰ ਸਕਦੇ ਹਨ, ਉਨ੍ਹਾਂ ਦੇ ਕੰਮ ਦੇ ਘੰਟਿਆਂ ਅਤੇ ਤਨਖ਼ਾਹ ਨਾਲ ਸੰਬੰਧਤ ਨਿਯਮ ਕੀ ਹਨ ਅਤੇ ਜੇਕਰ ਕੰਮ ਵਾਲੀ ਥਾਂ 'ਤੇ ਕੋਈ ਸਮੱਸਿਆ ਆਵੇ ਤਾਂ ਮਦਦ ਕਿੱਥੋਂ ਮਿਲ ਸਕਦੀ ਹੈ।

  2. Jul 16

    What are the rules for taking photos in Australia? - Australia Explained: ਆਸਟ੍ਰੇਲੀਆ ਵਿੱਚ ਫੋਟੋ ਖਿੱਚਣ ਤੋਂ ਪਹਿਲਾਂ ਜਾਣੋ ਕਾਨੂੰਨ, ਭਾਈਚਾਰੇ ਲਈ ਜ਼ਰੂਰੀ

    Whether you’re new to taking photographs, a social media content creator or a professional photographer, it’s important to be aware of where you can and can’t take photographs. Here’s what to consider before you take that perfect photograph, legally. - ਆਸਟ੍ਰੇਲੀਆ ਵਿੱਚ ਕੁਦਰਤੀ ਨਜ਼ਾਰਿਆਂ, ਖੇਤਾਂ, ਬੀਚਾਂ ਅਤੇ ਸ਼ਹਿਰੀ ਥਾਵਾਂ 'ਤੇ ਫੋਟੋਆਂ ਖਿੱਚਣਾ ਅਤੇ Social Media 'ਤੇ ਸਾਂਝੀਆਂ ਕਰਨਾ ਬਹੁਤ ਆਮ ਗੱਲ ਹੈ। ਪਰ ਕੀ ਹਰ ਥਾਂ ਫੋਟੋ ਖਿੱਚਣ ਦੀ ਇਜਾਜ਼ਤ ਹੁੰਦੀ ਹੈ? Australia Explained ਦੇ ਇਸ ਐਪੀਸੋਡ ਵਿੱਚ ਜਾਣੋ ਕਿ ਜਨਤਕ ਥਾਵਾਂ, ਨਿੱਜੀ ਜਾਇਦਾਦਾਂ, ਧਾਰਮਿਕ ਅਤੇ ਸੱਭਿਆਚਾਰਕ ਸਥਾਨਾਂ, Drones ਅਤੇ ਵਪਾਰਕ ਫੋਟੋਗ੍ਰਾਫੀ ਨਾਲ ਜੁੜੇ ਕਾਨੂੰਨ ਕੀ ਹਨ। ਖ਼ਾਸ ਕਰਕੇ ਆਸਟ੍ਰੇਲੀਆਈ ਪੰਜਾਬੀ ਭਾਈਚਾਰੇ ਲਈ ਇਹ ਜਾਣਕਾਰੀ ਮਹੱਤਵਪੂਰਨ ਹੈ ਤਾਂ ਜੋ ਯਾਦਗਾਰ ਤਸਵੀਰਾਂ ਲੈਂਦੇ ਸਮੇਂ ਅਣਜਾਣੇ ਵਿੱਚ ਕਾਨੂੰਨ ਦੀ ਉਲੰਘਣਾ ਨਾ ਹੋਵੇ।

  3. Jul 14

    2026 Census: What you need to know to ensure you’re counted - 2026 Census: ਤੇਜ਼ੀ ਨਾਲ ਵੱਧ ਰਹੇ ਪੰਜਾਬੀ ਭਾਈਚਾਰੇ ਲਈ 11 ਅਗਸਤ ਨੂੰ ਆਪਣੀ ਗਿਣਤੀ ਕਰਵਾਉਣਾ ਕ

    The 2026 Census is on Tuesday 11 August and every person in Australia on this night must be counted. Census data is used to understand where we live, the languages we use at home (including Auslan), the support we need and how Australia is changing as a nation. Being counted helps ensure your community, culture and beliefs are represented. Here’s what you need to know about completing the Census for your household. - ਪਿਛਲੀਆਂ ਦੋ ਮਰਦਮਸ਼ੁਮਾਰੀਆਂ ਵਿੱਚ ਪੰਜਾਬੀ ਆਸਟ੍ਰੇਲੀਆ ਦੀ ਸਭ ਤੋਂ ਤੇਜ਼ੀ ਨਾਲ ਵਧਣ ਵਾਲੀਆਂ ਭਾਸ਼ਾਵਾਂ ਵਿੱਚੋਂ ਇੱਕ ਰਹੀ ਹੈ। 11 ਅਗਸਤ 2026 ਨੂੰ ਹੋਣ ਵਾਲੀ Census ਵਿੱਚ ਆਸਟ੍ਰੇਲੀਆ ਵਿੱਚ ਮੌਜੂਦ ਹਰ ਵਿਅਕਤੀ ਦੀ ਗਿਣਤੀ ਲਾਜ਼ਮੀ ਹੈ। ਤੁਹਾਡੀ ਸਹੀ ਜਾਣਕਾਰੀ ਪੰਜਾਬੀ ਭਾਈਚਾਰੇ ਦੀਆਂ ਬਦਲਦੀਆਂ ਲੋੜਾਂ ਨੂੰ ਦਰਸਾਉਣ ਅਤੇ ਭਵਿੱਖ ਵਿੱਚ ਭਾਸ਼ਾਈ ਸੇਵਾਵਾਂ, ਸਿੱਖਿਆ, ਸਿਹਤ ਅਤੇ ਹੋਰ ਸਰੋਤਾਂ ਦੀ ਯੋਜਨਾਬੰਦੀ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ।

  4. Jul 2

    How to get into inclusive football in Australia - ਆਸਟ੍ਰੇਲੀਆ ਐਕਸਪਲੇਨਡ : ਫਿਟਨੈੱਸ, ਦੋਸਤੀ ਅਤੇ ਭਾਈਚਾਰਾ — ਆਸਟ੍ਰੇਲੀਆ ਵਿੱਚ ਫੁੱਟਬਾਲ ਨਾਲ

    It’s no exaggeration when we hear that the FIFA World Cup is bringing the world together. After all, football is known as the world’s most popular sport. But football really begins on the suburban ovals and in the local clubs, with everyday players of all ages and abilities. Here’s how you can become one of them. - ਆਸਟ੍ਰੇਲੀਆ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਲਈ ਖੇਡਾਂ ਸਿਰਫ਼ ਸਿਹਤਮੰਦ ਰਹਿਣ ਦਾ ਸਾਧਨ ਨਹੀਂ, ਸਗੋਂ ਨਵੇਂ ਲੋਕਾਂ ਨਾਲ ਮਿਲਣ, ਭਾਈਚਾਰੇ ਨਾਲ ਜੁੜਨ ਅਤੇ ਆਪਣੇ ਬੱਚਿਆਂ ਨੂੰ ਸਰਗਰਮ ਜੀਵਨ-ਸ਼ੈਲੀ ਦੇਣ ਦਾ ਵੀ ਇੱਕ ਵਧੀਆ ਤਰੀਕਾ ਹਨ। ਜਦੋਂ ਗੱਲ ਫੁੱਟਬਾਲ ਦੇ ਮਹਾਂਕੁੰਭ ਫੀਫਾ ਵਰਲਡ ਕੱਪ ਦੀ ਹੁੰਦੀ ਹੈ ਤਾਂ ਇਹ ਕਹਿਣਾ ਬਿਲਕੁਲ ਵੀ ਗਲਤ ਨਹੀਂ ਹੋਵੇਗਾ ਕਿ ਫੀਫਾ ਵਰਲਡ ਕੱਪ ਦੁਨੀਆਂ ਨੂੰ ਇੱਕ ਮੰਚ ’ਤੇ ਲਿਆਉਂਦਾ ਹੈ ਪਰ ਫੁੱਟਬਾਲ ਅਸਲ ਵਿੱਚ ਸ਼ਹਿਰ ਦੇ ਬਾਹਰੀ ਇਲਾਕਿਆਂ ਦੇ ਮੈਦਾਨਾਂ ਵਿੱਚ ਅਤੇ ਲੋਕਲ ਕਲੱਬਾਂ ਤੋਂ ਸ਼ੁਰੂ ਹੁੰਦਾ ਹੈ, ਜਿੱਥੇ ਹਰ ਉਮਰ ਅਤੇ ਕਾਬਲੀਅਤ ਦੇ ਆਮ ਖਿਡਾਰੀ ਖੇਡਦੇ ਹਨ। ਇਸ ਪੌਡਕਾਸਟ ਵਿੱਚ ਦੱਸਿਆ ਗਿਆ ਹੈ ਕਿ ਤੁਸੀਂ ਉਨ੍ਹਾਂ ਵਿਚੋਂ ਇੱਕ ਖਿਡਾਰੀ ਕਿਸ ਤਰ੍ਹਾਂ ਬਣ ਸਕਦੇ ਹੋ।

  5. Jun 26

    The Torres Strait Islander Flag: Land, Sea and People - ਆਸਟ੍ਰੇਲੀਆ ਐਕਸਪਲੇਨਡ: ਟੋਰੇਸ ਸਟ੍ਰੇਟ ਆਈਲੈਂਡਰ ਝੰਡਾ: ਜ਼ਮੀਨ, ਸਮੁੰਦਰ ਅਤੇ ਲੋਕ

    In Australia, you might see three flags flying together: the Australian National Flag, the Aboriginal Flag and the Torres Strait Islander Flag. Aboriginal peoples and Torres Strait Islander peoples are the two distinct Indigenous peoples of Australia, each with their own histories, cultures, languages and flag. For many Torres Strait Islander people, the flag is a powerful symbol of identity and belonging, whether they live on the islands, the mainland or overseas. - ਆਸਟ੍ਰੇਲੀਆ ਵਿੱਚ, ਤੁਹਾਨੂੰ ਤਿੰਨ ਝੰਡੇ ਇਕੱਠੇ ਲਹਿਰਾਉਂਦੇ ਨਜ਼ਰ ਆ ਸਕਦੇ ਹਨ: ਆਸਟ੍ਰੇਲੀਆਈ ਰਾਸ਼ਟਰੀ ਝੰਡਾ, ਆਦਿਵਾਸੀ ਝੰਡਾ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਝੰਡਾ। ਆਸਟ੍ਰੇਲੀਆ ਵਿੱਚ ਤਿੰਨ ਝੰਡੇ ਕਿਉਂ ਹਨ? ਇਸ ਦਾ ਜਵਾਬ ਆਸਟ੍ਰੇਲੀਆ ਦੇ ਮੂਲ ਨਿਵਾਸੀਆਂ ਨਾਲ ਜੁੜਿਆ ਹੋਇਆ ਹੈ। ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕ ਆਸਟ੍ਰੇਲੀਆ ਦੇ ਦੋ ਵੱਖਰੇ ਆਦਿਵਾਸੀ ਸਮੂਹ ਹਨ, ਜਿਨ੍ਹਾਂ ਵਿਚੋਂ ਹਰੇਕ ਦਾ ਆਪਣਾ ਇਤਿਹਾਸ, ਸੱਭਿਆਚਾਰ, ਭਾਸ਼ਾਵਾਂ ਅਤੇ ਝੰਡੇ ਹਨ। ਟੋਰੇਸ ਸਟ੍ਰੇਟ ਆਈਲੈਂਡਰ ਝੰਡਾ ਹਰਾ, ਨੀਲਾ, ਕਾਲਾ ਅਤੇ ਸਫੈਦ ਰੰਗ ਦਾ ਹੈ। ਇਸ ਵਿੱਚ ਇੱਕ ਸਫੈਦ ਰਵਾਇਤੀ ਪਗੜੀ, ਜਿਸਨੂੰ 'ਦਾਰੀ' ਕਿਹਾ ਜਾਂਦਾ ਹੈ, ਅਤੇ ਇਸ ਦੇ ਕੇਂਦਰ ਵਿੱਚ ਇੱਕ ਚਿੱਟਾ ਤਾਰਾ ਹੈ। ਇਹ ਝੰਡਾ ਟੋਰੇਸ ਸਟ੍ਰੇਟ ਆਈਲੈਂਡਰ ਸਮੂਹ ਦੇ ਲੋਕਾਂ ਅਤੇ ਜ਼ਮੀਨ, ਸਮੁੰਦਰ, ਸੱਭਿਆਚਾਰ ਅਤੇ ਭਾਈਚਾਰੇ ਨਾਲ ਉਨ੍ਹਾਂ ਦੇ ਸਬੰਧ ਨੂੰ ਦਰਸਾਉਂਦਾ ਹੈ।

About

ਆਸਟ੍ਰੇਲੀਆ ਵਿੱਚ ਵਸਣ ਸਬੰਧੀ ਜ਼ਰੂਰੀ ਜਾਣਕਾਰੀ। ਸਿਹਤ, ਰਿਹਾਇਸ਼, ਨੌਕਰੀਆਂ, ਵੀਜ਼ਾ, ਨਾਗਰਿਕਤਾ, ਆਸਟ੍ਰੇਲੀਆ ਦੇ ਕਾਨੂੰਨਾਂ ਅਤੇ ਹੋਰ ਵਿਸ਼ਿਆਂ ਬਾਰੇ ਪੰਜਾਬੀ ਵਿੱਚ ਜਾਣਕਾਰੀ ਹਾਸਲ ਕਰੋ।

More From SBS Audio