Punjabi Pioneers

An SBS Punjabi podcast series uncovering the untold stories of Australia’s earliest Punjabi settlers. The first season brings to light the voices of Punjabi women from early Sikh families in Far North Queensland, whose courage, resilience, and contributions helped shape Punjabi life in Australia.

Season 1

  1. Episode 1

    Devo Singh's 1964 journey to Australia: A Far North Queensland migration story of courage and opportunity - ‘ਗੰਨੇ ਦੇ ਖੇਤ ਵੇਖ ਕੇ ਲੱਗਿਆ ਜਿਵੇਂ ਪੰਜਾਬ ਹੀ ਹਾਂ': 1964 'ਚ ਆਸਟ੍ਰੇ

    In this episode of Punjabi Pioneers, we hear Devo Singh’s journey from a small village in Nawanshahr, in India’s northern state of Punjab, to Australia in 1964. Devo recalls seeing a plane and telephones for the first time, navigating strict household expectations, and making sure her three daughters received the education she never had. Arriving in Cairns, the sugarcane farmland reminded her of Punjab, grounding her memories as she built a new life. In this interview, she shares her story, reflecting the courage and resilience of Punjabi women who helped shape early Punjabi life in Australia. - 23 ਸਾਲ ਦੀ ਉਮਰ ਵਿੱਚ 1964 'ਚ ਨਵਾਂਸ਼ਹਿਰ ਤੋਂ ਆਸਟ੍ਰੇਲੀਆ ਆਉਣ ਵਾਲੀ ਦੇਵੋ ਸਿੰਘ ਦੀ ਪਰਵਾਸ ਕਹਾਣੀ 'ਚ ਕਈ ਕਿੱਸੇ ਉਭਰਕੇ ਸਾਹਮਣੇ ਆਉਂਦੇ ਹਨ। ਦੇਵੋ ਦੱਸਦੇ ਹਨ ਕਿ ਕਿਵੇਂ 6 ਮਹੀਨੇ ਤੱਕ ਉਹਨਾਂ ਦੇ ਪਤੀ ਦੇ ਟੱਬਰ ਨੇ ਵਿਆਹ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੀ ਧੀ ਵਾਂਗ ਰੱਖਿਆ, ਉਨ੍ਹਾਂ ਦਿਨਾਂ 'ਚ ਇੱਕਲਿਆਂ ਆਉਣ ਦੇ ਅਤੇ ਇੱਥੇ ਮੁੱਢਲੀ ਜ਼ਿੰਦਗੀ ਦੇ ਅੰਸ਼ ਸਾਂਝੇ ਕੀਤੇ। ਉਨ੍ਹਾਂ ਅਨੁਸਾਰ ਮਾਲੀ ਤੰਗੀ ਹੋਣ ਦੇ ਬਾਵਜੂਦ ਵੀ ਉਨ੍ਹਾਂ ਕਦੇ ਕੋਈ ਤੰਗੀ ਮਹਿਸੂਸ ਨਹੀਂ ਕੀਤੀ ਕਿਉਂਕਿ ਚੰਗੇ ਸਾਥ ਨੇ ਉਨ੍ਹਾਂ ਦੀ ਜ਼ਿੰਦਗੀ ਦਾ ਸਫ਼ਰ ਨਵੇਂ ਮੁਲਕ ਵਿੱਚ ਸੁਖਾਲਾ ਬਣਾਇਆ। ਉਨ੍ਹਾਂ ਔਖੇ ਸਮਿਆਂ 'ਚ ਬਿਨਾਂ ਅੰਗਰੇਜ਼ੀ ਜਾਣਦੇ ਹੋਏ ਤਿੰਨਾਂ ਧੀਆਂ ਦੀ ਪੜਾਈ ‘ਤੇ ਖ਼ਾਸ ਧਿਆਨ ਦਿੱਤਾ ਅਤੇ ਅਗਲੀਆਂ ਪੀੜੀਆਂ ਨੂੰ ਪੰਜਾਬੀ ਨਾਲ ਜੋੜੀ ਰੱਖਿਆ। ਇਸ ਪੌਡਕਾਸਟ ਰਾਹੀਂ ਸੁਣੋ ਦੇਵੋ ਸਿੰਘ ਦੀ ਪ੍ਰੇਰਣਾਦਾਇਕ ਕਹਾਣੀ...

  2. Episode 2

    ‘In those days, nobody knew about Australia’: Surinder Kaur Sodhi’s unique migration story - ‘ਉਹਨਾਂ ਦਿਨਾਂ 'ਚ ਆਸਟ੍ਰੇਲੀਆ ਬਾਰੇ ਬਹੁਤੇ ਲੋਕਾਂ ਨੂੰ ਪਤਾ ਨਹੀਂ ਸੀ

    In 1967, Surinder Kaur Sodhi migrated from Hoshiarpur, Punjab, to Far North Queensland, at a time when the White Australia Policy was still in place. In this interview, she reflects on her unique one of a kind grand wedding in regional Queensland, her early experiences of arriving in Australia, her husband’s family’s Punjabi roots dating back to 1888, their transition from hawking to sugarcane farming in North Queensland, and the ways she held on to her identity in a new land. - ਸੁਰਿੰਦਰ ਕੌਰ ਸੋਢੀ 1967 ਵਿੱਚ ਜੱਦ ਹੁਸ਼ਿਆਰਪੁਰ ਤੋਂ Far North Queensland ਆਏ ਤਾਂ ਉਸ ਸਮੇਂ ਵਾਈਟ ਆਸਟ੍ਰੇਲੀਆ ਪਾਲਿਸੀ ਹਾਲੇ ਲਾਗੂ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਕਿਤਾਬਾਂ ਲਈ ਉਨ੍ਹਾਂ ਨੂੰ ਲਾਇਬ੍ਰੇਰੀ ਜਾਣਾ ਪੈਂਦਾ ਸੀ, ਪਰ ਆਸਟ੍ਰੇਲੀਆ ਵਿੱਚ ‘ਪ੍ਰੀਤਲੜੀ’ ਉਨ੍ਹਾਂ ਦੇ ਘਰ ਹੀ ਆ ਜਾਂਦੀ ਸੀ, ਇਹ ਗੱਲ ਉਨ੍ਹਾਂ ਲਈ ਬਹੁਤ ਹੈਰਾਨੀਜਨਕ ਸੀ। ਇਸ ਗੱਲਬਾਤ ਵਿੱਚ ਉਨ੍ਹਾਂ ਆਪਣੇ ਆਲੀਸ਼ਾਨ ਅਤੇ ਵਿਲੱਖਣ ਵਿਆਹ ਬਾਰੇ ਗੱਲ ਕੀਤੀ ਹੈ, ਜਦੋਂ 1967 'ਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਾਵਾਂ ਪੜਨ ਲਈ ਵੂਲਗੁਲਗਾ ਤੋਂ ਕੈਰਨਜ਼ ਲਿਜਾਇਆ ਗਿਆ।ਇਸ ਇੰਟਰਵਿਊ ਰਾਹੀਂ ਉਨ੍ਹਾਂ ਨੇ Townsville ਅਤੇ Cairns ਦੀਆਂ ਮੁੱਢਲੀਆਂ ਯਾਦਾਂ, Atherton Tableland ਦੇ ਇਤਿਹਾਸਕ ਬਦਲਾਅ ਅਤੇ ਹੋਰ ਬਹੁਤ ਕੁਝ ਸਾਂਝਾ ਕੀਤਾ ਹੈ। ਜ਼ਿਕਰਯੋਗ ਹੈ ਕਿ ਸੁਰਿੰਦਰ ਜੀ ਦੇ ਪਤੀ ਦੇ ਦਾਦਾ ਜੀ 1888 'ਚ ਆਸਟ੍ਰੇਲੀਆ ਪਰਵਾਸ ਕਰ ਗਏ ਸੀ।

  3. Episode 3

    Jagindro recalls arriving in Australia as a two-year-old in 1957, when many Punjabi women were often recorded as ‘Singh’ instead of ‘Kaur’ - 1957 ਵਿੱਚ ਜਦੋਂ 2 ਸਾਲ ਦੀ ਉਮਰ ‘ਚ ਜਗਿੰਦਰੋ ਆਸਟ੍ਰ

    Jagindro Kalkat’s family’s connection to Australia goes back generations when her father’s nana ji, Mangal Singh, arrived in Australia by ship in 1878 and worked for years cutting trees and clearing land for vegetation and cultivation in Gordonvale and the Tablelands in Far North Queensland. In this episode, she reflects on her own migration journey, arriving in Australia as a two-year-old with her mother to join her father in regional Queensland. She shares hardships women faced on remote farms, hard work of the Sikh families and why many Punjabi women like her and her mum were recorded as 'Singh' instead of 'Kaur' in official records. - ਜਗਿੰਦਰੋ ਦੇ ਪਰਿਵਾਰ ਦਾ ਆਸਟ੍ਰੇਲੀਆ ਨਾਲ ਕਈ ਪੀੜੀਆਂ ਪੁਰਾਣਾ ਨਾਤਾ ਹੈ। ਉਹਨਾਂ ਦੇ ਪਿਤਾ ਦੇ ਨਾਨਾ ਜੀ ਮੰਗਲ ਸਿੰਘ 1878 ਵਿੱਚ ਆਸਟ੍ਰੇਲੀਆ ਪਹੁੰਚੇ ਸਨ ਅਤੇ ਫਾਰ ਨਾਰਥ ਕੁਈਨਜ਼ਲੈਂਡ ਦੇ ਗੋਰਡਨਵੇਲ ਅਤੇ ਟੇਬਲਲੈਂਡਜ਼ ਇਲਾਕਿਆਂ ਵਿੱਚ ਸਾਲਾਂ ਤੱਕ ਦਰੱਖਤ ਕੱਟਣ ਅਤੇ ਜ਼ਮੀਨ ਨੂੰ ਖੇਤੀ ਯੋਗ ਬਣਾਉਣ ਦਾ ਕੰਮ ਕੀਤਾ। ਇਸ ਐਪੀਸੋਡ ਵਿੱਚ ਜਗਿੰਦਰੋ ਆਪਣੇ ਪਰਵਾਸ ਸਫ਼ਰ ਬਾਰੇ ਗੱਲ ਕਰਦੇ ਹਨ ਕਿ ਜਦੋਂ ਔਰਤਾਂ ਤੇ ਪਰਿਵਾਰਾਂ ਲਈ ਆਸਟ੍ਰੇਲੀਆ ਆਉਣ ਦੇ ਰਾਹ ਖੁੱਲ੍ਹੇ ਤਾਂ ਉਹ 1957 ਵਿੱਚ ਮਹਿਜ਼ ਦੋ ਸਾਲ ਦੀ ਉਮਰ ਵਿੱਚ ਆਪਣੀ ਮਾਂ ਨਾਲ ਪੰਜਾਬ ਤੋਂ ਆਸਟ੍ਰੇਲੀਆ ਆਏ। ਉਨ੍ਹਾਂ ਕੁਈਨਜ਼ਲੈਂਡ ਦੇ ਦੂਰ-ਦੁਰਾਡੇ ਖੇਤਾਂ ਵਿੱਚ ਰਹਿੰਦੀਆਂ ਪੰਜਾਬੀ ਮਹਿਲਾਵਾਂ ਦੀ ਰਹਿਣੀ ਬਹਿਣੀ ਦੇ ਨਾਲ ਨਾਲ ਇਹ ਵੀ ਦੱਸਿਆ ਕਿ ਕਿਉਂ ਪਹਿਲਾਂ ਆਈਆਂ ਔਰਤਾਂ ਦੇ ਨਾਮਾਂ ਪਿੱਛੇ ਸਰਕਾਰੀ ਰਿਕਾਰਡਾਂ ਵਿੱਚ 'ਕੌਰ' ਦੀ ਥਾਂ 'ਸਿੰਘ' ਦਰਜ ਕੀਤਾ ਜਾਂਦਾ ਸੀ।

  4. Episode 4

    'I built a life here’: A grandmother and granddaughter on migration, identity and language across generations - ‘ਚਿੱਠੀਆਂ ਤੋਂ ਫੋਨ ਤੱਕ ਦਾ ਸਫਰ’: ਇੱਕ ਦਾਦੀ ਅਤੇ ਪੋਤੀ ਦੀ ਪੀੜ

    In this interview, Simar Kaur recounts her migration from Punjab to Australia in 1973, her early encounters with an unfamiliar country, and the life and business she built in Far North Queensland. Alongside her journey, her granddaughter Jaspreet Kaur reflects on growing up between cultures, sustaining Punjabi language and identity, and how belonging evolves across generations. - 1949 ਵਿੱਚ ਫਗਵਾੜੇ ਨੇੜਲੇ ਪਿੰਡ ਮੰਧਾਲੀ ਵਿੱਚ ਜਨਮੀ ਸਿਮਰ ਕੌਰ 1973 ਵਿੱਚ 23–24 ਸਾਲ ਦੀ ਉਮਰ ਵਿੱਚ ਆਸਟ੍ਰੇਲੀਆ ਆਈ। ਸੰਚਾਰ ਦੀ ਘਾਟ ਅਤੇ ਵੱਖਰੇ ਸਭਿਆਚਾਰ ਦੇ ਬਾਵਜੂਦ ਉਨ੍ਹਾਂ ਨੇ ਫਾਰ ਨਾਰਥ ਕੁਈਨਜ਼ਲੈਂਡ ਵਿੱਚ ਆਪਣਾ ਪਰਿਵਾਰ ਵਸਾਇਆ ਅਤੇ ਕਾਰੋਬਾਰ ਖੜ੍ਹਾ ਕੀਤਾ। ਉਨ੍ਹਾਂ ਦੀ ਪੋਤੀ ਜਸਪ੍ਰੀਤ ਕੌਰ, ਆਸਟ੍ਰੇਲੀਆ ਵਿੱਚ ਜੰਮੀ ਹੋਣ ਦੇ ਬਾਵਜੂਦ ਸੁਚੱਜੀ ਪੰਜਾਬੀ ਬੋਲਦੀ ਹੈ। ਦਾਦੀ–ਪੋਤੀ ਅਨੁਸਾਰ ਪਰਵਾਸ ਸਿਰਫ ਇੱਕ ਇਨਸਾਨ ਦੀ ਯਾਤਰਾ ਨਹੀਂ ਹੁੰਦੀ, ਬਲਕਿ ਇਹ ਵੱਖਰੀ ਧਰਤੀ 'ਤੇ ਕਈ ਪੀੜ੍ਹੀਆਂ ਤੱਕ ਚੱਲਣ ਵਾਲੀ ਪਹਿਚਾਣ ਦਾ ਮੁੱਢ ਹੈ। ਦਾਦੀ ਮੰਨਦੀ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਹੋਰ ਵੀ ਜ਼ਿਆਦਾ ਆਸਟ੍ਰੇਲੀਆਈ ਸਮਾਜ ਵਿੱਚ ਰਲ ਜਾਣਗੀਆਂ, ਪਰ ਆਪਣੀ ਸਭਿਆਚਾਰਕ ਜੜਾਂ ਨੂੰ ਬਚਾ ਕੇ ਰੱਖਣਾ ਵੀ ਜ਼ਰੂਰੀ ਹੈ।

  5. Episode 5

    ‘You start to merge those two identities’: Between two worlds in a Punjabi-Australian family - 'ਦੋ ਪਹਿਚਾਣਾਂ ਦਾ ਸੁਮੇਲ': ਨਰਿੰਦਰ ਦੇ ਪੰਜਾਬਣ-ਆਸਟ੍ਰੇਲੀਅਨ ਹੋਣ ਦੀ ਦ

    Growing up as a Punjabi in 1970s regional Australia, Narinder Singh reflects on her family’s migration journey that began when her father arrived in 1956. Her parents married in Cairns in 1965, building a life in Far North Queensland while holding closely to their faith, language and traditions. Narinder recalls balancing Punjabi life at home with Australian life at school, saying, 'As children, we were woken up quite early at home to listen to kirtan and paath records,' traditions she came to appreciate more deeply as she grew older. Now a parent herself, she says she has learnt to “merge” both identities while passing on values of community, honesty and Sikh traditions to her children. - ਨਰਿੰਦਰ ਸਿੰਘ 'ਨਿੰਦੇ' ਨੇ ਇਸ ਇੰਟਰਵਿਊ ਰਾਹੀਂ 1970ਵੇ ਦੇ ਦਹਾਕੇ ਦੌਰਾਨ ਰੀਜਨਲ ਆਸਟ੍ਰੇਲੀਆ ਵਿੱਚ ਇੱਕ ਪੰਜਾਬਣ-ਅਸਟਰੇਲੀਅਨ ਵਜੋਂ ਵੱਡੀ ਹੋਣ ਦੇ ਤਜੁਰਬੇ ਨੂੰ ਬਾਖੂਬੀ ਬਿਆਨ ਕੀਤਾ ਹੈ। ਉਨ੍ਹਾਂ ਸਾਂਝਾ ਕੀਤਾ ਕਿ ਕਿਵੇਂ ਉਨ੍ਹਾਂ ਦੇ ਮਾਪਿਆਂ ਵੱਲੋਂ ਘਰ ਦੇ ਬੱਚਿਆਂ ਨੂੰ ਸਵੇਰੇ ਜਲਦੀ ਉਠਾ ਕੇ ਕੀਰਤਨ ਅਤੇ ਪਾਠ ਦੀਆਂ ਰਿਕਾਰਡਿੰਗਾਂ ਸੁਣਾਈਆਂ ਜਾਂਦੀਆਂ ਸਨ, ਜਿਨ੍ਹਾਂ ਦੀ ਮਹੱਤਤਾ ਉਸਨੂੰ ਵੱਡੀ ਉਮਰ ਵਿੱਚ ਜਾ ਕੇ ਵਧੀਕ ਸਮਝ ਆਈ। ਅੱਜ ਇੱਕ ਮਾਂ ਵਜੋਂ ਉਹ ਕਹਿੰਦੀ ਹੈ ਕਿ ਉਸਨੇ ਆਪਣੀ ਆਸਟ੍ਰੇਲੀਆਈ ਅਤੇ ਪੰਜਾਬੀ ਦੋਹਾਂ ਪਹਿਚਾਣਾਂ ਨੂੰ 'ਮਿਲਾਉਣਾ' ਸਿੱਖ ਲਿਆ ਹੈ ਅਤੇ ਉਹ ਆਪਣੇ ਬੱਚਿਆਂ ਨੂੰ ਇਮਾਨਦਾਰੀ ਅਤੇ ਸਿੱਖ ਧਰਮ ਦੀਆਂ ਕਦਰਾਂ ਸਿਖਾ ਰਹੀ ਹੈ, ਪਰ ਨਾਲ ਹੀ ਉਸ ਨੇ ਇਹ ਵੀ ਜਾਣ ਲਿਆ ਹੈ ਕਿ ਪੰਜਾਬੀ ਸਭਿਆਚਾਰ ਦੀਆਂ ਕਈ ਗੱਲਾਂ ਆਸਟ੍ਰੇਲੀਅਨ ਰਹਿਣੀ-ਬਹਿਣੀ 'ਤੇ ਨਹੀਂ ਢੁੱਕਦੀਆਂ ਤੇ ਸਾਨੂੰ ਇਹ ਸਵੀਕਾਰ ਕਰਨਾ ਚਾਹੀਦਾ ਹੈ ਕਿ ਇੱਕ ਆਸਟ੍ਰੇਲੀਅਨ ਪੰਜਾਬੀ ਹੋਣ ਵਜੋਂ 'ਸਭ ਕੁੱਝ ਸਾਡੇ ਲਈ ਨਹੀਂ ਹੈ।'

  6. Episode 6

    From 1898 migration to Cyclone Larry recovery: Gurmeet Kaur’s story of rebuilding life in Queensland - ਸਾਇਕਲੋਨ ਲੈਰੀ ਦੌਰਾਨ ਸਭ ਕੁੱਝ ਗਵਾਉਣ ਤੋਂ ਬਾਅਦ ਮੁੜ ਖੜ੍ਹੀ ਕੀਤੀ

    Gurmeet Kaur’s family story traces more than a century of Punjabi presence in Australia, beginning with her husband’s grandfather Daleep Singh, who arrived in 1898 as a hawker and farmer. He later died in Bombay while travelling back to India, never making it home to his village in Punjab. Today, Gurmeet’s family is part of Australia’s fifth-generation Punjabi community. She reflects on migration, sacrifice, family separation, working on banana farms, rebuilding after Cyclone Larry, and raising children in Far North Queensland. - ਗੁਰਮੀਤ ਕੌਰ ਦਾ ਪਰਿਵਾਰ ਆਸਟ੍ਰੇਲੀਆ ਵਸਦੀ ਪੰਜਵੀਂ ਪੁਸ਼ਤ ਵਿੱਚੋਂ ਹੈ। ਗੁਰਮੀਤ ਕੌਰ ਦੇ ਪਤੀ ਦੇ ਦਾਦਾ ਦਲੀਪ ਸਿੰਘ ਦੇ 1898 ਵਿੱਚ ਇੱਥੇ ਆਉਣ ਤੋਂ ਇਸ ਪਰਿਵਾਰ ਦਾ ਪਰਵਾਸ ਸਫ਼ਰ ਸ਼ੁਰੂ ਹੋਇਆ। ਜਦੋਂ ਗੁਰਮੀਤ ਕੌਰ 1984 ਵਿੱਚ ਪੰਜਾਬ ਤੋਂ ਆਸਟ੍ਰੇਲੀਆ ਆਈ, ਤਾਂ ਹਿਜਰਤ ਦੀ ਹਕੀਕਤ ਕਾਫ਼ੀ ਵੱਖਰੀ ਅਤੇ ਮੁਸ਼ਕਲ ਸੀ। ਫਾਰ ਨੌਰਥ ਕੁਈਨਜ਼ਲੈਂਡ ਵਿੱਚ ਗੁਰਮੀਤ ਨੇ ਕੇਲਿਆਂ ਦੀ ਪੈਕਿੰਗ ਦਾ ਕੰਮ ਕੀਤਾ। 2006 ਵਿੱਚ ਚੱਕਰਵਾਤੀ ਤੂਫ਼ਾਨ 'ਲੈਰੀ' (Cyclone Larry) ਨੇ ਉਨ੍ਹਾਂ ਦਾ ਘਰ ਅਤੇ ਫਾਰਮ ਤਬਾਹ ਕਰ ਦਿੱਤਾ। ਦੁੱਖ ਦੀ ਗੱਲ ਇਹ ਸੀ ਕਿ ਉਸੇ ਸਾਲ ਪਰਿਵਾਰ ਨੇ ਆਪਣੀ ਇੰਸ਼ੋਰੈਂਸ ਰੱਦ ਕਰਵਾਈ ਸੀ। ਵੱਡੇ ਨੁਕਸਾਨ ਦੇ ਬਾਵਜੂਦ, ਉਨ੍ਹਾਂ ਨੇ ਮੁੜ ਤੋਂ ਆਪਣੀ ਜ਼ਿੰਦਗੀ ਖੜ੍ਹੀ ਕੀਤੀ। ਇਸ ਇੰਟਰਵਿਉ ਰਾਹੀਂ ਗੁਰਮੀਤ ਕੌਰ ਨੇ ਸੰਘਰਸ਼ ਅਤੇ ਹਿੰਮਤ ਦੇ ਕਈ ਦਿਲ ਟੁੰਬਵੇਂ ਤਜੁਰਬੇ ਸਾਂਝੇ ਕੀਤੇ ਹਨ।

  7. Episode 7

    A suitcase, blue aerogrammes and a lifetime of teaching in Australian classrooms: Devender’s migration story - ਚਿੱਠੀਆਂ (Blue Aerogram) ਦੀ ਉਡੀਕ ਤੋਂ ਆਸਟ੍ਰੇਲੀਆ ਦੇ ਸਕੂਲਾਂ ’ਚ 23 ਸਾ

    When newlywed Devender Singh arrived in Cairns in May 1978, she expected an Australia of skyscrapers and bustling cityscapes. Instead, she found a quiet coastal town with no high-rises, where staying in touch with family in India meant waiting weeks for blue aerograms to arrive. Despite the isolation and challenges of starting life in a new country, Devender had her B.Ed. from Ranchi University recognised in Australia and went on to teach in Queensland primary schools for more than two decades. - 1978 ਵਿੱਚ ਦਵਿੰਦਰ ਜਦੋਂ ਨਵ-ਵਿਆਹੀ ਲਾੜੀ ਵਜੋਂ Cairns ਪਹੁੰਚੀ ਤਾਂ ਉਨ੍ਹਾਂ ਨੇ ਇੱਕ ਅਜਿਹੇ ਦੇਸ਼ ਦੀ ਕਲਪਨਾ ਕੀਤੀ ਸੀ ਜਿੱਥੇ ਉੱਚੀਆਂ ਇਮਾਰਤਾਂ ਅਤੇ ਵੱਡੇ ਸ਼ਹਿਰ ਹੋਣਗੇ। ਪਰ Cairns ਦੀ ਸਾਦਗੀ, ਚਿੱਠੀਆਂ (Blue Aerogram) ਦੇ ਸਹਾਰੇ ਪਰਿਵਾਰ ਨਾਲ ਰਾਬਤਾ ਅਤੇ ਭਾਰਤੀ ਸਮਾਨ ਦੀ ਘਾਟ ਨੇ ਉਸਦੇ ਪਰਵਾਸੀ ਜੀਵਨ ਦੀ ਵੱਖਰੀ ਹੀ ਸ਼ੁਰੂਆਤ ਕੀਤੀ, ਇਨ੍ਹਾਂ ਸਭ ਚੁਣੌਤੀਆਂ ਨੂੰ ਪਾਰ ਕਰਕੇ ਦਵਿੰਦਰ ਨੇ ਉਨ੍ਹਾਂ ਵੇਲਿਆਂ ਵਿੱਚ ਭਾਰਤ ਦੀ ਰਾਂਚੀ ਯੂਨੀਵਰਸਿਟੀ ਤੋਂ ਕੀਤੀ ਆਪਣੀ B.Ed ਦੀ ਡਿਗਰੀ ਨੂੰ ਮਾਨਤਾ ਹਾਸਿਲ ਕਰਵਾਈ ਅਤੇ Far North Queensland ਵਿੱਚ ਦਹਾਕਿਆਂ ਤੱਕ ਬੱਚਿਆਂ ਨੂੰ ਪੜ੍ਹਾਉਂਦੀ ਰਹੀ। ਭਾਵੇਂ ਸ਼ੁਰੂਆਤ ਵਿੱਚ ਉਨ੍ਹਾਂ ਦੇ ਅੰਗਰੇਜ਼ੀ accent 'ਤੇ ਸਵਾਲ ਉੱਠੇ, ਪਰ ਉਸ ਨੇ ਹੌਂਸਲਾ ਨਹੀਂ ਹਾਰਿਆ ਅਤੇ ਉਨ੍ਹਾਂ 1998 ਤੋਂ 2021 ਤੱਕ Queensland ਦੇ ਪ੍ਰਾਇਮਰੀ ਸਕੂਲ ਵਿੱਚ ਸਫ਼ਲ ਅਧਿਆਪਕਾ ਵਜੋਂ ਸੇਵਾ ਨਿਭਾਈ।

  8. Episode 8

    Five generations in Australia since 1894: How Jaswinder’s family kept their heritage on a regional farm - 1894 ਤੋਂ ਆਸਟ੍ਰੇਲੀਆ ਵਿੱਚ ਵੱਸਦਾ ਪੰਜਾਬੀ ਪਰਿਵਾਰ: 130 ਸਾਲਾਂ ਦਾ ਵਸ

    Jaswinder Kaur’s family story spans five generations in Australia, beginning with her husband’s great-grandfather's arrival in regional Queensland. It traces back to 1894, when early discrimination forced her husband's ancestors to shave, to modern times where later generations actively reclaimed their Sikh identity. She also shares her journey of how she adapted to an isolated sugar cane farm by picking up Aussie slang from kids' TV, up to intercultural marriages featuring dual Anand Karaj and Western weddings in her family today. - 1894 ਵਿੱਚ ਆਸਟ੍ਰੇਲੀਆ ਪਹੁੰਚੇ ਆਪਣੇ ਪਰਿਵਾਰ ਦੇ ਪਹਿਲੇ ਜੀਆਂ ਤੋਂ ਲੈ ਕੇ ਹੁਣ ਤੱਕ, ਕੁਈਨਜ਼ਲੈਂਡ ਦੀ ਜਸਵਿੰਦਰ ਕੌਰ ਨੇ ਆਪਣੇ ਪਰਿਵਾਰ ਦੀਆਂ ਪੰਜ ਪੀੜ੍ਹੀਆਂ ਦੀ ਕਹਾਣੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕਿਵੇਂ ਮੁੱਢਲੇ ਦੌਰ 'ਚ ਆਏ ਬਜ਼ੁਰਗਾਂ ਨੂੰ ਵਿਤਕਰੇ ਦਾ ਸਾਹਮਣਾ ਕਰਨਾ ਪਿਆ ਅਤੇ ਕੁਝ ਨੇ ਆਪਣੀ ਸਿੱਖ ਪਛਾਣ ਨੂੰ ਲੁਕਾਉਣ ਲਈ ਕੇਸ ਕਟਵਾਏ, ਜਦਕਿ ਬਾਅਦ ਦੀਆਂ ਪੀੜ੍ਹੀਆਂ ਨੇ ਮੁੜ ਗੁਰਸਿੱਖੀ ਸਰੂਪ ਧਾਰਨ ਕੀਤਾ। ਉਨ੍ਹਾਂ ਗੰਨੇ ਦੇ ਫਾਰਮ ’ਤੇ ਜ਼ਿੰਦਗੀ ਢਾਲਣ, ਬੱਚਿਆਂ ਨੂੰ ਪੰਜਾਬੀ ਨਾਲ ਜੋੜਨ ਅਤੇ ਅਗਲੀ ਪੀੜ੍ਹੀ ਦੇ ਗੈਰ-ਪੰਜਾਬੀ ਸਾਥੀਆਂ ਨਾਲ ਵਿਆਹਾਂ ਰਾਹੀਂ ਸੱਭਿਆਚਾਰਕ ਸਾਂਝ ਦੇ ਵਧਣ ਬਾਰੇ ਵੀ ਚਾਨਣਾ ਪਾਇਆ। ਇਸ ਦੇ ਨਾਲ ਹੀ, ਉਨ੍ਹਾਂ ਨੇ ਉਮਰ ਦੇ ਆਖਰੀ ਪੜਾਅ 'ਚ ਆਸਟ੍ਰੇਲੀਆ ਆਏ ਆਪਣੇ 80 ਸਾਲ ਤੋਂ ਵੱਧ ਉਮਰ ਦੇ ਮਾਪਿਆਂ ਦੇ ਪੰਜਾਬ ਵਿਚਲੇ ਘਰ ਅਤੇ ਸਮਾਨ ਪ੍ਰਤੀ ਡੂੰਘੇ ਮੋਹ ਤੇ ਵਿਛੋੜੇ ਨੂੰ ਵੀ ਬੜੇ ਭਾਵਪੂਰਤ ਢੰਗ ਨਾਲ ਬਿਆਨ ਕੀਤਾ। ਪੂਰੀ ਗੱਲਬਾਤ ਇਸ ਪੌਡਕਾਸਟ ਰਾਹੀਂ ਸੁਣੋ...

  9. Episode 9

    From no English to a classic Aussie accent: Meet Harmail, a Punjabi woman who lived life like ‘Crocodile Dundee’ - 1954 ਵਿੱਚ ਸਮੁੰਦਰੀ ਜਹਾਜ਼ ਰਾਹੀਂ ਆਸਟ੍ਰੇਲੀਆ ਪਹੁੰਚੀ, 81 ਸਾਲ

    In 1954, Harmail Kaur (Merle Singh) arrived from India in Australia after a month-long sea voyage, her young son in her arms and no English skills. As one of the very few Punjabi women in Far North Queensland at the time, she says local Australian families treated her “like their own”. With no formal lessons, Kaur learnt English simply by listening, watching and observing, eventually developing a distinctly Australian accent. From making her own clothes on a pedal sewing machine and working in a hospital from her 40s into her 80s, to fishing and catching crocodiles, Kaur built an unconventional life defined by hard work. Hear her remarkable story in the podcast. - 1932 ’ਚ ਪਾਕਿਸਤਾਨ ਦੇ ਧੌਲਮਾਜਰਾ-82 ਚੱਕ, ਗੁਰੁਦੁਵਾਰਾ ਪੰਜਾ ਸਾਹਿਬ ਦੇ ਨੇੜੇ ਜੰਮੀ-ਪਲੀ ਹਰਮੇਲ ਦੇ ਪਰਿਵਾਰ ਨੇ, 1946 ’ਚ ਭਾਰਤ ਦੇ ਪੰਜਾਬ ’ਚ ਸਮਰਾਰੀ ਪਿੰਡ ’ਚ ਵਸੇਬਾ ਕੀਤਾ। 19 ਸਾਲ ਦੀ ਉਮਰ ’ਚ ਪੰਜਾਬ ’ਚ ਹੋਏ ਵਿਆਹ ਤੋਂ ਬਾਅਦ 1954 ’ਚ ਹਰਮੇਲ ਆਪਣੇ ਛੋਟੇ ਜਿਹੇ ਬੱਚੇ ਨਾਲ ਇਕੱਲੀ ਮਹੀਨਿਆਂ ਦੇ ਸਮੁੰਦਰੀ ਸਫ਼ਰ ਤੋਂ ਬਾਅਦ ਆਸਟ੍ਰੇਲੀਆ ਪਹੁੰਚੀ, ਉਦੋਂ ਉਨ੍ਹਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਸੀ। ਨਾ ਕੋਈ ਰਸਮੀ ਕਲਾਸ ਲਾਈ, ਉਨ੍ਹਾਂ ਨੇ ਲੋਕਾਂ ਨੂੰ ਸੁਣ-ਸੁਣ ਕੇ ਅਤੇ ਉਨ੍ਹਾਂ ਨੂੰ ਦੇਖ ਕੇ ਭਾਸ਼ਾ ਸਿੱਖੀ। ਅੱਜ ਉਹ ਖ਼ਾਸ ਆਸਟ੍ਰੇਲੀਅਨ ਲਹਿਜ਼ੇ ਵਿੱਚ ਅੰਗਰੇਜ਼ੀ ਬੋਲਦੇ ਹਨ। ਕੁਈਨਜ਼ਲੈਂਡ 'ਚ ਫਾਰਮ ਦੀ ਜ਼ਿੰਦਗੀ, ਹਸਪਤਾਲ ਵਿੱਚ 81 ਸਾਲ ਦੀ ਉਮਰ ਤੱਕ ਕੰਮ ਤੋਂ ਲੈ ਕੇ ਮੱਛੀਆਂ ਤੇ ਮਗਰਮੱਛ ਫੜਨ ਤੱਕ ਦੇ ਦਿਲਚਸਪ ਤਜਰਬੇ ਉਨ੍ਹਾਂ ਦੀ ਵਿਲੱਖਣ ਪਰਵਾਸੀ ਕਹਾਣੀ ਨੂੰ ਹੋਰ ਵੀ ਦਿਲਚਸਪ ਬਣਾਉਂਦੇ ਹਨ। ਪੂਰੀ ਗੱਲਬਾਤ ਇੰਟਰਵਿਊ ਰਾਹੀਂ ਸੁਣੋ...

About

An SBS Punjabi podcast series uncovering the untold stories of Australia’s earliest Punjabi settlers. The first season brings to light the voices of Punjabi women from early Sikh families in Far North Queensland, whose courage, resilience, and contributions helped shape Punjabi life in Australia.

More From SBS Audio