SBS Punjabi - ਐਸ ਬੀ ਐਸ ਪੰਜਾਬੀ

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

  1. 18h ago

    ਗੁਰਮਤਿ ਸੰਗੀਤ ਰਾਹੀਂ ਨਵੀਂ ਪੀੜ੍ਹੀ ਨੂੰ ਵਿਰਸੇ ਨਾਲ ਜੋੜ ਰਹੀ ਸਿਮਰਜੀਤ ਕੌਰ

    'ਆਸਟ੍ਰੇਲੀਅਨ ਸਿੱਖ ਐਵਾਰਡਸ ਫਾਰ ਐਕਸੀਲੈਂਸ' 2026 ਦੀ ‘Excellence in Arts, Culture or Music’ ਸ਼੍ਰੇਣੀ ਦੀ ਫਾਈਨਲਿਸਟ ਸਿਮਰਜੀਤ ਕੌਰ ਨਾਲ ਐਸ ਬੀ ਐਸ ਪੰਜਾਬੀ ਨੇ ਖਾਸ ਗੱਲਬਾਤ ਕੀਤੀ ਹੈ। ਮੈਲਬਰਨ ਵਿੱਚ 'ਮੈਲੋਡੀਆ ਟੂ ਬਲਿੱਸ' (Melodia to Bliss) ਮਿਊਯਿਕ ਸਕੂਲ ਚਲਾ ਰਹੀ ਸਿਮਰਜੀਤ ਕੌਰ ਨੇ ਸੰਗੀਤ ਨਾਲ ਆਪਣੇ ਬਚਪਨ ਤੋਂ ਸ਼ੁਰੂ ਹੋਏ ਸਫ਼ਰ ਅਤੇ ਗੁਰਮਤਿ ਸੰਗੀਤ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦੇ ਆਪਣੇ ਮਕਸਦ ਬਾਰੇ ਗੱਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕਿਵੇਂ ਗੁਰਮਤਿ ਸੰਗੀਤ ਅਤੇ ਰਾਗਾਂ ਨੇ ਖ਼ੁਦ ਉਨ੍ਹਾਂ ਨੂੰ ਔਖੇ ਦੌਰ ਵਿੱਚੋਂ ਉਭਰਨ ਅਤੇ ਅੰਦਰੋਂ ਸੰਭਲਣ ਵਿੱਚ ਸਹਾਰਾ ਦਿੱਤਾ ਹੈ। ਆਪਣੀ PhD ਰਿਸਰਚ ਰਾਹੀਂ ਉਹ ਰਾਗਾਂ, ਧਿਆਨ ਅਤੇ ਸੰਗੀਤ ਦੇ ਮਨੁੱਖੀ ਮਨ 'ਤੇ ਪ੍ਰਭਾਵ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ।

  2. 1d ago

    Can you pick fruit from someone's garden? - ਆਸਟ੍ਰੇਲੀਆ ਐਕਸਪਲੇਨਡ: ਕੀ ਤੁਸੀਂ ਆਸਟ੍ਰੇਲੀਆ ਵਿੱਚ ਕਿਸੇ ਹੋਰ ਦੇ ਦਰੱਖਤ ਤੋਂ ਫਲ ਤੋੜ ਸਕਦੇ ਹ

    Walking through an Australian suburb, you might spot everything from curry leaves and lemons to tomatoes and herbs growing in front gardens or on verges. But is it legal to pick it? This guide explains when it's legal to pick produce, why permission matters, and how community gardens offer another way to grow your own food. - ਆਸਟ੍ਰੇਲੀਆ ਵਿੱਚ ਰਹਿੰਦੇ ਬਹੁਤ ਸਾਰੇ ਪੰਜਾਬੀ ਪਰਵਾਸੀ ਆਪਣੇ ਘਰਾਂ ਵਿੱਚ ਜਾਂ ਆਲੇ-ਦੁਆਲੇ ਨਿੰਬੂ, ਮਿਰਚਾਂ, ਧਨੀਆ, ਪੁਦੀਨਾ ਅਤੇ ਹੋਰ ਸਬਜ਼ੀਆਂ ਤੇ ਜੜ੍ਹੀਆਂ-ਬੂਟੀਆਂ ਉਗਾਉਂਦੇ ਹਨ। ਪਰ ਜੇ ਕਿਸੇ ਹੋਰ ਦੇ ਘਰ ਜਾਂ verge ’ਤੇ ਫਲ-ਸਬਜ਼ੀਆਂ ਉੱਗੀਆਂ ਹੋਣ ਤਾਂ ਕੀ ਤੁਸੀਂ ਉਹ ਤੋੜ ਸਕਦੇ ਹੋ? ਇਸ ਆਸਟ੍ਰੇਲੀਆ ਐਕਸਪਲੇਨਡ ਫੀਚਰ ਵਿੱਚ ਜਾਣੋ ਕਿ ਪੈਦਾਵਾਰ ਲੈਣ ਸਬੰਧੀ ਕੀ ਨਿਯਮ ਹਨ, ਸੜਕ ਨਾਲ ਲੱਗੀ ਪੱਟੀ ’ਤੇ ਕੀ ਉਗਾਇਆ ਜਾ ਸਕਦਾ ਹੈ ਅਤੇ ਭਾਈਚਾਰਕ ਬਗੀਚੇ ਰਾਹੀਂ ਆਪਣੀ ਮਨਪਸੰਦ ਪੈਦਾਵਾਰ ਉਗਾਉਣ ਦਾ ਵਿਕਲਪ ਕਿਵੇਂ ਮਿਲ ਸਕਦਾ ਹੈ।

  3. 1d ago

    ਕੋਵਿਡ ਰਾਹਤ ਤੋਂ ਪੰਜਾਬੀ ਭਾਸ਼ਾ ਮੁਹਿੰਮ ਤੱਕ: ਰਵਿੰਦਰ ਸਿੰਘ ਸਾਹਨੀ ਦਾ ਅਨੋਖਾ ਸੇਵਾ-ਸਫ਼ਰ

    'ਆਸਟ੍ਰੇਲੀਅਨ ਸਿੱਖ ਐਵਾਰਡਸ ਫਾਰ ਐਕਸੀਲੈਂਸ' ਦੀ Excellence in Community Service ਸ਼੍ਰੇਣੀ ਦੇ ਫਾਈਨਲਿਸਟ ਰਵਿੰਦਰ ਸਿੰਘ ਸਾਹਨੀ ਨਾਲ SBS Punjabi ਦੀ ਟੀਮ ਨੇ ਖਾਸ ਗੱਲਬਾਤ ਕੀਤੀ ਹੈ। ਕੈਨਬਰਾ ਵਿੱਚ ਵੱਸਦੇ ਰਵਿੰਦਰ ਸਾਹਨੀ ਨੇ ਦੱਸਿਆ ਕਿ ਸੇਵਾ ਦੀ ਭਾਵਨਾ ਉਹਨਾਂ ਨੂੰ ਪਰਿਵਾਰ ਤੋਂ ਵਿਰਸੇ ਵਿੱਚ ਮਿਲੀ ਹੈ, ਜੋ ਕੋਵਿਡ ਦੌਰਾਨ ਫ੍ਰੀ ਫੂਡ ਮੁਹਿੰਮ ਰਾਹੀਂ ਹੋਰ ਮਜ਼ਬੂਤ ਹੋਈ। ਉਹਨਾਂ ਨੇ ACT ਸਰਕਾਰ ਨਾਲ ਮਿਲ ਕੇ ਸਕੂਲੀ ਪਾਠਕ੍ਰਮ ਵਿੱਚ ਪੰਜਾਬੀ ਭਾਸ਼ਾ ਸ਼ਾਮਲ ਕਰਵਾਉਣ ਲਈ 2024 ਵਿੱਚ ਪਟੀਸ਼ਨ ਸ਼ੁਰੂ ਕੀਤੀ, ਜਿਸ 'ਤੇ ਹੁਣ ਕੰਮ ਜਾਰੀ ਹੈ। ਗੱਲਬਾਤ ਵਿੱਚ ਉਹਨਾਂ ਨੇ ਨਵੇਂ ਪ੍ਰਵਾਸੀਆਂ ਲਈ ਵੀਜ਼ਾ ਸ਼ਰਤਾਂ, ਸੱਭਿਆਚਾਰਕ ਸਮਝ ਅਤੇ ਡਰਾਈਵਿੰਗ ਨਿਯਮਾਂ ਬਾਰੇ ਵੀ ਅਹਿਮ ਸਲਾਹਾਂ ਦਿੱਤੀਆਂ ਹਨ। ਆਉਣ ਵਾਲੇ ਸਮੇਂ ਵਿੱਚ ਪੰਜਾਬੀ ਭਾਸ਼ਾ ਅਤੇ ਸਿੱਖ ਸੱਭਿਆਚਾਰ ਨੂੰ ਹੋਰ ਅੱਗੇ ਲਿਜਾਣ ਦੀ ਆਪਣੀ ਸੋਚ ਵੀ ਉਨ੍ਹਾਂ ਨੇ ਸਾਂਝੀ ਕੀਤੀ ਹੈ। ਵਧੇਰੇ ਜਾਣਕਾਰੀ ਲਈ ਸੁਣੋ ਇਹ ਗੱਲਬਾਤ।

  4. 1d ago

    ਪੰਜਾਬੀ ਡਾਇਰੀ: ਮੁੱਖ ਮੰਤਰੀ ਨੇ ਰੱਖਿਆ ਸ੍ਰੀ ਗੁਰੂ ਰਵਿਦਾਸ ਜੀ ਬਾਣੀ ਅਧਿਐਨ ਕੇਂਦਰ ਦਾ ਨੀਂਹ ਪੱਥਰ, ਸੁਖਬੀਰ ਬਾਦਲ

    ਪੰਜਾਬੀ ਡਾਇਰੀ ਦੇ ਇਸ ਪੌਡਕਾਸਟ ਵਿੱਚ ਪੰਜਾਬ ਸਰਕਾਰ ਵੱਲੋਂ ਡੇਰਾ ਸੱਚਖੰਡ ਬੱਲਾਂ (ਜਲੰਧਰ) ਵਿਖੇ ਸ੍ਰੀ ਗੁਰੂ ਰਵਿਦਾਸ ਜੀ ਬਾਣੀ ਅਧਿਐਨ ਕੇਂਦਰ ਦਾ ਨੀਂਹ ਪੱਥਰ ਰੱਖਣ ਦੀ ਖ਼ਬਰ ਸ਼ਾਮਿਲ ਹੈ। ਇਸ ਦੇ ਨਾਲ ਹੀ ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਆਖਰੀ ਦਿਨ (10 ਅਗਸਤ) ਸਰਕਾਰ ਵੱਲੋਂ ਆਊਟਸੋਰਸ ਅਤੇ ਠੇਕੇ ਉਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਪੱਕਾ ਕਰਨ ਸਮੇਤ ਹੋਰ ਅਹਿਮ ਬਿੱਲ ਪੇਸ਼ ਕੀਤੇ ਜਾਣ ਦੀ ਖ਼ਬਰ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਕੀਤੀ ਗਈ ਮੁਲਾਕਾਤ ਤੋਂ ਬਾਅਦ ਸ਼ੁਰੂ ਹੋਈਆਂ ਸਿਆਸੀ ਚਰਚਾਵਾਂ ਸਮੇਤ, ਹੋਰ ਅਹਿਮ ਸਰਗਰਮੀਆਂ ਸ਼ਾਮਿਲ ਹਨ। ਹੋਰ ਜਾਣਕਾਰੀ ਲਈ ਸੁਣੋ ਇਹ ਰਿਪੋਰਟ...

Ratings & Reviews

4.6
out of 5
10 Ratings

About

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

More From SBS Audio