SBS Punjabi - ਐਸ ਬੀ ਐਸ ਪੰਜਾਬੀ

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

  1. 21h ago

    ਆਸਟ੍ਰੇਲੀਆ ਵੱਸਦੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ VFX ਕਲਾਕਾਰ ਦਿਲਪ੍ਰੀਤ ਸਿੰਘ ਦੇ ਸੰਘਰਸ਼ ਅਤੇ ਸਫਲਤਾ ਦੀ ਕਹ

    ਦਿਲਪ੍ਰੀਤ ਸਿੰਘ ਨੇ ਕਦੇ ਨਹੀਂ ਸੋਚਿਆ ਸੀ ਕਿ ਬਚਪਨ ਵਿੱਚ ਕਾਰਟੂਨਾਂ ਲਈ ਉਨ੍ਹਾਂ ਦਾ ਸ਼ੌਕ ਇੱਕ ਦਿਨ ਉਨ੍ਹਾਂ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ VFX ਕਲਾਕਾਰਾਂ ਵਿੱਚ ਸ਼ਾਮਲ ਕਰ ਦੇਵੇਗਾ। ਸ਼ੁਰੂਆਤੀ ਦੌਰ ਵਿੱਚ ਕਈ ਵਾਰ ਰਿਜੈਕਸ਼ਨ ਦਾ ਸਾਹਮਣਾ ਕਰਨ ਵਾਲੇ ਦਿਲਪ੍ਰੀਤ ਦੀ ਕਿਸਮਤ ਉਦੋਂ ਬਦਲੀ ਜਦੋਂ ਡਾਇਰੈਕਟਰ ਰੂਪਨ ਬੱਲ ਅਤੇ ਗਾਇਕ ਕਰਨ ਔਜਲਾ ਨੇ ਉਨ੍ਹਾਂ ਦੀ ਪ੍ਰਤਿਭਾ ਨੂੰ ਪਛਾਣਿਆ। ਇਸ ਤੋਂ ਬਾਅਦ ਉਨ੍ਹਾਂ ਨੇ ਕਰਨ ਔਜਲਾ ਦੇ 'Ink', 'Mexico', 'Admirin' You' ਸਮੇਤ ਤੇਗੀ ਪੰਨੂ, ਪਰਮੀਸ਼ ਵਰਮਾ, ਮਨੀ ਸੰਧੂ ਅਤੇ ਹੋਰ ਕਈ ਪੰਜਾਬੀ ਸਿਤਾਰਿਆਂ ਦੀਆਂ ਹਿੱਟ ਮਿਊਜ਼ਿਕ ਵੀਡੀਓਜ਼ 'ਤੇ ਕੰਮ ਕੀਤਾ। ਐਸ ਬੀ ਐਸ ਪੰਜਾਬੀ ਦੇ ਇਸ ਪੌਡਕਾਸਟ ਵਿੱਚ ਸੁਣੋ ਦਿਲਪ੍ਰੀਤ ਸਿੰਘ ਦੇ ਸੰਘਰਸ਼, ਸਫਲਤਾ ਅਤੇ ਰਚਨਾਤਮਕ ਸਫ਼ਰ ਦੀ ਦਿਲਚਸਪ ਕਹਾਣੀ।

    18 min
  2. 1d ago

    ਖ਼ਬਰਨਾਮਾ: ਯੂਕੇ ਨੇ ਔਰਤਾਂ ਨੂੰ ਨਸ਼ੀਲੇ ਪਦਾਰਥ ਦੇ ਕੇ ਕਥਿਤ ਜਿਨਸੀ ਸ਼ੋਸ਼ਣ ਕਰਨ ਵਾਲੇ ਅੰਤਰਰਾਸ਼ਟਰੀ ਸਮੂਹ ਦਾ ਕੀਤ

    ਯੂਕੇ ਵਿੱਚ ਅੱਠ ਲੋਕਾਂ ਨੂੰ ਇੱਕ ਅੰਤਰਰਾਸ਼ਟਰੀ ਨੈੱਟਵਰਕ ਦੀ ਜਾਂਚ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ, ਜੋ ਕਥਿਤ ਤੌਰ 'ਤੇ ਔਰਤਾਂ ਨੂੰ ਨਸ਼ੀਲੇ ਪਦਾਰਥਾਂ ਦੇ ਕੇ ਉਨ੍ਹਾਂ ਨਾਲ ਜਿਨਸੀ ਸ਼ੋਸ਼ਣ ਕਰਦੇ ਸਨ। ਇਹ ਵਿਅਕਤੀ ਆਪਣੀ ਜਾਣ-ਪਛਾਣ ਵਾਲੀਆਂ ਔਰਤਾਂ, ਜਿਵੇਂ ਕਿ ਰਿਸ਼ਤੇਦਾਰਾਂ, ਸਾਥੀਆਂ ਅਤੇ ਪਤਨੀਆਂ, ਨੂੰ ਨਿਸ਼ਾਨਾ ਬਣਾਉਂਦੇ ਸਨ। ਬ੍ਰਿਟੇਨ ਦੀ ਰਾਸ਼ਟਰੀ ਅਪਰਾਧ ਏਜੰਸੀ, ਜੋ ਅੰਤਰਰਾਸ਼ਟਰੀ ਅਪਰਾਧ ਦੀ ਜਾਂਚ ਕਰਦੀ ਹੈ, ਦਾ ਕਹਿਣਾ ਹੈ ਕਿ ਉਸਨੇ ਇਸ ਫੋਰਮ ਅਤੇ ਇਸ ਨਾਲ ਜੁੜੀਆਂ ਸ਼ਾਖਾਵਾਂ ਨਾਲ ਸੰਬੰਧਿਤ 270 ਤੋਂ ਵੱਧ ਵਿਅਕਤੀਆਂ ਦੀ ਵੀ ਪਛਾਣ ਕੀਤੀ ਹੈ। ਇਹ ਅਤੇ ਅੱਜ ਦੀਆਂ ਹੋਰ ਮੁੱਖ ਖਬਰਾਂ ਲਈ ਸੁਣੋ ਇਹ ਪੌਡਕਾਸਟ।

    5 min
  3. 1d ago

    ਪੰਜਾਬੀ ਡਾਇਸਪੋਰਾ: ਪੱਛਮੀ ਲੰਡਨ ਨਸ਼ਾ ਤਸਕਰੀ ਨੈੱਟਵਰਕ 'ਚ ਸਾਬਕਾ ਜੱਜ ਸਮੇਤ ਤਿੰਨ ਪੰਜਾਬੀ ਮੂਲ ਦੇ ਲੋਕਾਂ ਨੂੰ ਜੇਲ

    ਲੰਡਨ ਦੀ ਮੈਟਰੋਪੋਲੀਟਨ ਪੁਲਿਸ ਵੱਲੋਂ ਪੱਛਮੀ ਲੰਡਨ ਵਿੱਚ ਕਥਿਤ ਤੌਰ 'ਤੇ ਹੈਰੋਇਨ ਅਤੇ ਕਰੈਕ ਕੋਕੀਨ ਦੀ ਤਸਕਰੀ ਕਰਨ ਵਾਲੇ ਇੱਕ ਸੰਗਠਿਤ ਅਪਰਾਧ ਨੈੱਟਵਰਕ ਖ਼ਿਲਾਫ਼ ਕੀਤੀ ਗਈ ਜਾਂਚ ਦੇ ਨਤੀਜੇ ਵਜੋਂ ਪੰਜਾਬੀ ਮੂਲ ਦੇ ਤਿੰਨ ਵਿਅਕਤੀਆਂ ਨੂੰ ਕੁੱਲ 22 ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਗਈ ਹੈ। ਪੁਰਸ਼ੋਤਮ ਢਿੱਲੋਂ (59 ਸਾਲ), ਜੋ ਆਪਣੀ ਗ੍ਰਿਫ਼ਤਾਰੀ ਸਮੇਂ ਇੱਕ ਮੈਜਿਸਟ੍ਰੇਟ ਵਜੋਂ ਸੇਵਾ ਨਿਭਾ ਰਿਹਾ ਸੀ, ਨੂੰ ਸੱਤ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ, ਹਰਦੀਪ ਥਿੰਦ (48 ਸਾਲ) ਨੂੰ 12 ਸਾਲ ਤੇ 6 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ, ਅਤੇ ਬਿਕਰਮਜੀਤ ਬਰਾੜ (46 ਸਾਲ) ਨੂੰ ਤਿੰਨ ਸਾਲ ਅਤੇ ਚਾਰ ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਇਸ ਤੋਂ ਇਲਾਵਾ ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆਂ ਨਾਲ ਜੁੜੀਆਂ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।

    8 min
  4. 2d ago

    ਸ਼ੈਪਰਟਨ ਤੋਂ ਪੰਜਾਬੀ ਭਾਸ਼ਾ ਦੀ ਡਿਜੀਟਲ ਸੇਵਾ: ‘ਸੁਹਾਵੀ’ ਐਪ ਰਾਹੀਂ ਦੁਨੀਆ ਭਰ ਤੱਕ ਪਹੁੰਚ ਰਹੀਆਂ ਹਨ ਪੰਜਾਬੀ ਆਡੀ

    ਖੇਤਰੀ ਵਿਕਟੋਰੀਆ ਦੇ ਸ਼ੈਪਰਟਨ ਵਿੱਚ ਰਹਿੰਦੇ ਸਰਮੁਹੱਬਤ ਸਿੰਘ ਨੇ ਪੰਜਾਬੀ ਭਾਸ਼ਾ ਨੂੰ ਡਿਜੀਟਲ ਦੁਨੀਆ ਵਿੱਚ ਨਵੀਂ ਪਛਾਣ ਦੇਣ ਦੇ ਮਕਸਦ ਨਾਲ ‘ਸੁਹਾਵੀ’ ਆਡੀਓਬੁੱਕ ਐਪ ਦੀ ਸ਼ੁਰੂਆਤ ਕੀਤੀ ਹੈ। SBS Punjabi ਨਾਲ ਗੱਲਬਾਤ ਵਿੱਚ ਉਨ੍ਹਾਂ ਨੇ ਦੱਸਿਆ ਕਿ ਕਿਵੇਂ ਪੰਜਾਬੀ ਕਿਤਾਬਾਂ ਨੂੰ ਉੱਚ ਗੁਣਵੱਤਾ ਵਾਲੇ ਆਡੀਓ ਰੂਪ ਵਿੱਚ ਦੁਨੀਆ ਭਰ ਦੇ ਸਰੋਤਿਆਂ ਤੱਕ ਪਹੁੰਚਾਇਆ ਜਾ ਰਿਹਾ ਹੈ। ਇਹ ਐਪ ਉਹਨਾਂ ਦੀ ਬੇਟੀ ਸੁਹਾਵੀ ਦੇ ਨਾਮ ਉੱਤੇ ਰੱਖੀ ਗਈ ਹੈ, ਜਿਸ ਦਾ ਅਰਥ ਹੈ "ਪਵਿੱਤਰ ਅਤੇ ਪਾਵਨ"। ਅੰਮ੍ਰਿਤਸਰ, ਲੁਧਿਆਣਾ ਅਤੇ ਲਾਹੌਰ ਵਿਚ ਸਟੂਡੀਓਜ਼ ਰਾਹੀਂ ਪੇਸ਼ੇਵਰ ਨੈਰੇਸ਼ਨ ਅਤੇ ਐਡੀਟਿੰਗ ਤੋਂ ਬਾਅਦ ਐਪ ਉੱਤੇ ਕਿਤਾਬਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ।

    16 min

Ratings & Reviews

4.6
out of 5
10 Ratings

About

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

More From SBS Audio