Radio Haanji Podcast

ਕਹਾਣੀ ਅਸਫ਼ਲਤਾ ਸਫ਼ਲਤਾ ਦੀ ਪਹਿਲੀ ਪੌੜੀ - Ranjodh Singh - Radio Haanji

ਅਕਸਰ ਅਸੀਂ ਕਾਮਯਾਬ ਹੋਣ ਲਈ ਕਾਮਯਾਬੀ ਦੀਆਂ ਕਹਾਣੀ ਜਾਂ ਕਿੱਸੇ ਸੁਣਦੇ ਹਾਂ, ਕਿ ਕਿਸੇ ਨੇ ਕਿੰਨੀ ਮਿਹਨਤ ਕੀਤੀ, ਕੀ ਕੁੱਝ ਕੁਰਬਾਨ ਕੀਤਾ, ਕਿਵੇਂ ਦਿਨ ਰਾਤ ਇੱਕ ਕਰਕੇ ਆਪਣਾ ਮੁਕਾਮ ਹਾਸਿਲ ਕੀਤਾ, ਪਰ ਅੱਜ ਦੀ ਕਹਾਣੀ ਥੋੜੀ ਵੱਖਰੀ ਹੈ, ਅੱਜ ਦੀ ਕਹਾਣੀ ਵਿੱਚ ਜਿੱਤਾਂ ਦਾ ਨਹੀਂ ਹਾਰਾਂ ਦਾ ਜ਼ਿਕਰ ਹੈ ਕਿ ਕਿਵੇਂ ਇੱਕ ਇਨਸਾਨ ਆਪਣੇ ਮਕਸਦ ਨੂੰ ਪਾਉਣ ਲਈ 2-4 ਵਾਰੀ ਨਹੀਂ, 10-20 ਵਾਰੀ ਵੀ ਨਹੀਂ, ਹਜ਼ਾਰ ਵਾਰੀ ਤੋਂ ਵੀ ਵੱਧ ਹਾਰਿਆ ਪਰ ਉਸਨੇ ਹਿੰਮਤ ਨਹੀਂ ਛੱਡੀ ਅਤੇ ਆਪਣੇ ਆਪ ਨੂੰ ਇਹ ਅਹਿਸਾਸ ਕਰਾਇਆ ਕਿ ਹਰ ਹਾਰ ਉਸਨੂੰ ਜਿੱਤ ਦੇ ਕਰੀਬ ਲੈ ਕੇ ਜਾ ਰਹੀ ਹੈ, ਉਸਨੇ ਆਪਣੀ ਹਾਰ ਨੂੰ ਜਿੱਤ ਹੀ ਸਮਝਿਆ ਅਤੇ ਆਪਣੇ ਨਿਸ਼ਾਨੇ ਲਈ ਜੂਝਦਾ ਰਿਹਾ, ਸਾਡੀ ਜ਼ਿੰਦਗੀ ਵਿੱਚ ਵੀ ਬਹੁਤ ਵਾਰੀ ਇੰਝ ਹੁੰਦਾ ਹੈ ਕਿ ਅਸੀਂ ਜੋ ਹਾਸਿਲ ਕਰਨਾ ਚਾਹੁੰਦੇ ਹਾਂ ਉਹ ਹਾਸਿਲ ਨਹੀਂ ਹੁੰਦਾ ਅਤੇ ਹਾਰ ਮੰਨ ਲੈਂਦੇ ਹਾਂ, ਕਿਸਮਤ ਨੂੰ ਕੋਸਦੇ ਹਾਂ ਜਾਂ ਰੱਬ ਨੂੰ ਮਿਹਣੇ ਦੇਂਦੇ ਹਾਂ ਪਰ ਅਸਲ ਵਿੱਚ ਸਾਡਾ ਸੰਘਰਸ਼ ਸਾਨੂੰ ਸਾਡੀ ਮੰਜ਼ਿਲ ਦੇ ਨਜ਼ਦੀਕ ਲੈ ਕੇ ਜਾ ਰਿਹਾ ਹੁੰਦਾ ਹੈ, ਆਸ ਕਰਦੇ ਹਾਂ ਅੱਜ ਦੀ ਕਹਾਣੀ ਸਾਨੂੰ ਇੱਕ ਵੱਖਰੇ ਨਜ਼ਰੀਏ ਨਾਲ ਸੋਚਣ ਦੀ ਸ਼ਕਤੀ ਦੇਵੇਗੀ